FacebookTwitterg+Mail

'ਪਹਿਲਵਾਨ' ਬਣ ਬਾਲੀਵੁੱਡ ਅਖਾੜੇ 'ਚ ਉੱਤਰੇ ਸੁਨੀਲ ਸ਼ੈੱਟੀ (ਵੀਡੀਓ)

pehlwaan official trailer
24 August, 2019 02:56:35 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ 'ਪਹਿਲਵਾਨ' ਨਾਲ ਕੰਨੜ ਫਿਲਮਾਂ 'ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ 'ਚ ਉਹ ਇਕ ਮੋਹਰੀ ਭੂਮਿਕਾ 'ਚ ਨਜ਼ਰ ਆਉਣਗੇ। ਸੁਨੀਲ ਸ਼ੈੱਟੀ ਦਾ ਇਸ ਬਾਰੇ 'ਚ ਕਹਿਣਾ ਹੈ ਕਿ ਫਿਲਮਾਂ 'ਚ ਆਪਣੀ ਉਮਰ ਦੇ ਕਿਰਦਾਰ ਨੂੰ ਨਿਭਾਉਣਾ ਸਭ ਤੋਂ ਬਿਹਤਰ ਹੈ। ਮੁੰਬਈ 'ਚ ਵੀਰਵਾਰ ਨੂੰ 'ਪਹਿਲਵਾਨ' ਦੇ ਟਰੇਲਰ ਲਾਂਚ ਮੌਕੇ ਫਿਲਮ 'ਚ ਆਪਣੇ ਸਾਥੀ ਕਲਾਕਾਰਾਂ- ਸੁਦੀਪ ਸੁਸ਼ਾਂਤ ਸਿੰਘ, ਆਕਾਂਸ਼ਾ ਸਿੰਘ ਅਤੇ ਫਿਲਮ ਦੇ ਡਾਇਰੈਕਸ਼ਨ ਐੱਸ. ਕ੍ਰਿਸ਼ਨਾ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ, ''ਮੈਂ ਫਿਲਮਾਂ 'ਚ ਸੁਦੀਪ ਦੇ ਕਿਰਦਾਰ ਲਈ ਇਕ ਮੈਂਟਰ ਦੀ ਭੂਮਿਕਾ ਨਿਭਾ ਰਿਹਾ ਹਾਂ, ਜੋ ਨਾਇਕ ਦੇ ਲਈ ਪਿਤਾ ਸਮਾਨ ਹੈ। ਇਹ ਕਾਫੀ ਰੋਮਾਂਚਕ ਹੈ ਕਿਉਂਕਿ ਮੈਂ ਹਮੇਸ਼ਾ ਤੋਂ ਇਕ ਅਜਿਹੇ ਕਿਰਦਾਰ ਨੂੰ ਨਿਭਾਉਣਾ ਚਾਹੁੰਦਾ ਸੀ, ਜੋ ਸ਼ਾਂਤ ਅਤੇ ਗੰਭੀਰ ਹੋਵੇ। ਮੇਰਾ ਮੰਨਣਾ ਹੈ ਕਿ ਆਪਣੀ ਉਮਰ ਨੂੰ ਨਿਭਾਉਣਾ ਹਮੇਸ਼ਾ ਤੋਂ ਹੀ ਬਿਹਤਰ ਰਿਹਾ ਹੈ ਅਤੇ ਇਹ ਸਾਹਮਣੇ ਨਿੱਖਰ ਕੇ ਆਉਂਦਾ ਹੈ।'' 

ਦੱਸ ਦਈਏ ਕਿ ਸੁਨੀਲ ਨੇ ਅੱਗੇ ਕਿਹਾ, ''ਸੁਦੀਪ ਅਤੇ ਕ੍ਰਿਸ਼ਨਾ ਨੇ ਮੇਰੇ ਕਿਰਦਾਰ ਨੂੰ ਕਾਫੀ ਚੰਗੇ ਤਰੀਕੇ ਨਾਲ ਸੰਭਾਲਿਆ। ਮੇਰੇ ਖਿਆਲ ਨਾਲ ਇਕ ਲੰਬੇ ਬ੍ਰੇਕ ਤੋਂ ਬਾਅਦ ਵਾਪਸ ਆਉਣਾ ਅਤੇ ਕਈ ਸਾਰੇ ਇਮੋਸ਼ਨਲ ਨਾਲ ਇਸ ਤਰ੍ਹਾਂ ਦੇ ਇਕ ਕਿਰਦਾਰ ਨੂੰ ਨਿਭਾਉਣਾ ਇਕ ਚੰਗਾ ਤਜ਼ਰਬਾ ਹੈ।'' ਕਰੀਬ ਦੋ ਮਿੰਟ ਦੇ ਇਸ ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ 'ਚ ਐਕਸ਼ਨ ਭਰਪੂਰ ਹੈ। ਸੁਦੀਪ ਇਸ 'ਚ ਇਸ ਰੇਸਲਰ ਅਤੇ ਬਾਕਸਰ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 12 ਸਤੰਬਰ ਨੂੰ ਤਮਿਲ, ਮਲਿਆਲਮ, ਤੇਲਗੂ ਅਤੇ ਹਿੰਦੀ 'ਚ ਰਿਲੀਜ਼ ਹੋਵੇਗੀ।


Tags: PehlwaanOfficial TrailerKichcha SudeepaSuniel ShettyAakanksha SinghSushant SinghSwapna Krishna

Edited By

Sunita

Sunita is News Editor at Jagbani.