FacebookTwitterg+Mail

ਥੀਏਟਰ ’ਚ ਅਚਾਨਕ ਇਤਰਾਜ਼ਯੋਗ ਫ਼ਿਲਮ ਚੱਲਣ ’ਤੇ ਭੜਕੇ ਲੋਕ

people hurrying to run on a scandalous film in the theater
26 April, 2019 08:03:42 PM

ਪਟਿਆਲਾ (ਲਖਵਿੰਦਰ)-ਸ਼ਹਿਰ ਦੇ ਇਕ ਪ੍ਰਸਿੱਧ ਥੀਏਟਰ ਵਿਚ ਫ਼ਿਲਮ ਦੇਖਣ ਆਏ ਦਰਸ਼ਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਫ਼ਿਲਮ ਸ਼ੁਰੂ ਹੋਈ ਤਾਂ ਉਥੇ ਇਤਰਾਜ਼ਯੋਗ ਫ਼ਿਲਮ ਚੱਲ ਪਈ। ਇਸ ਤੋਂ ਬਾਅਦ ਦਰਸ਼ਕਾਂ ਨੇ ਥੀਏਟਰ ਮੈਨੇਜਮੈਂਟ ਖਿਲਾਫ਼ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਕਦਮ ਹੰਗਾਮਾ ਹੁੰਦਾ ਦੇਖ ਥੀਏਟਰ ਮੈਨੇਜਮੈਂਟ ਨੇ ਮੌਕੇ ’ਤੇ ਫ਼ਿਲਮ ਬੰਦ ਕਰਵਾ ਦਿੱਤੀ।

ਦਰਸ਼ਕਾਂ ਨੂੰ ਆਖਿਆ ਕਿ ਸਾਡੇ ਸਿਸਟਮ ਵਿਚ ਕੁੱਝ ਤਕਨੀਕੀ ਖਰਾਬੀ ਆਉਣ ਕਰ ਕੇ ਇਤਰਾਜ਼ਯੋਗ ਫ਼ਿਲਮ ਚੱਲ ਗਈ ਹੈ। ਉਨ੍ਹਾਂ ਫ਼ਿਲਮ ਦੇਖਣ ਆਏ ਦਰਸ਼ਕਾਂ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ। ਅਗਲੇ ਦਿਨ ਦੀ ਸਾਰੇ ਦਰਸ਼ਕਾਂ ਨੂੰ ਫ਼ਿਲਮ ਵੀ ਦੇਖਣ ਲਈ ਫ੍ਰੀ ਕਰ ਦਿੱਤੀ।


Tags: CinemasFilmPatiala

Edited By

Lakhan

Lakhan is News Editor at Jagbani.