FacebookTwitterg+Mail

ਰਿਲੀਜ਼ ਤੋਂ ਪਹਿਲਾਂ ਵਿਵਾਦਾਂ ’ਚ ਘਿਰੀ ‘ਪਾਨੀਪਤ’, ਕ੍ਰਿਤੀ ਸੇਨਨ ਦੇ ਇਸ ਡਾਇਲਾਗ ’ਤੇ ਹੰਗਾਮਾ

peshwa baji rao  s descendant sends notices to panipat makers
29 November, 2019 12:23:33 PM

ਮੁੰਬਈ(ਬਿਊਰੋ)- ਇਤਿਹਾਸ ਦੇ ਪੰਨਿਆਂ ਨੂੰ ਦੋਹਰਾਉਂਦੀਆਂ ਫਿਲ‍ਮਾਂ ਅਕ‍ਸਰ ਵਿਵਾਦਾਂ ਵਿਚ ਆ ਹੀ ਜਾਂਦੀਆਂ ਹਨ। ਅਜਿਹਾ ਹੀ ਕੁਝ ਹੋਇਆ ਹੈ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ‘ਪਾਨੀਪਤ‘ ਨਾਲ। ਹਾਲ ਹੀ ਵਿਚ ਇਸ ਫਿਲ‍ਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਦੇ ਇਕ ਡਾਇਲਾਗ ਤੋਂ ਬਾਅਦ ਹੁਣ ਫਿਲ‍ਮ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਰਿਲੀਜ਼ ਦੇ ਇਕ ਹਫਤੇ ਪਹਿਲਾਂ ਇਸ ਫਿਲ‍ਮ ਦੀ ਹੀਰੋਇਨ ਕਿ੍ਰਤੀ ਸੇਨਨ ਦੇ ਇਕ ਡਾਇਲਾਗ ’ਤੇ ਇਤਰਾਜ਼ ਜਤਾਉਂਦੇ ਹੋਏ ਫਿਲ‍ਮ ਦੇ ਮੇਕਰਸ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਫਿਲ‍ਮ ਦੇ ਟਰੇਲਰ ਵਿਚ ਅਦਾਕਾਰਾ ਕਿ੍ਰਤੀ ਸੇਨਨ ਕਹਿੰਦੀ ਹੋਈ ਨਜ਼ਰ ਆ ਰਹੀ ਹੈ, ਮੈਂ ਸੁਣਿਆ ਹੈ ਪੇਸ਼ਵਾ ਜਦੋਂ ਇਕੱਲੇ ਮੁਹਿੰਮ ’ਤੇ ਜਾਂਦੇ ਹਨ ਤਾਂ ਇਕ ਮਸਤਾਨੀ ਨਾਲ ਲੈ ਆਉਂਦੇ ਹਨ।
Punjabi Bollywood Tadka
ਇਸ ਡਾਇਲਾਗ ’ਤੇ ਪੇਸ਼ਵਾ ਬਾਜੀਰਾਵ ਦੇ ਵੰਸ਼ਜਾਂ ਨੇ ਇਤਰਾਜ਼ ਜਤਾਇਆ ਹੈ। ਰਿਪੋਰਟ ਮੁਤਾਬਕ, ਪੇਸ਼ਵਾ ਦੀ ਅੱਠਵੀਂ ਪੀੜ੍ਹੀ ਦੇ ਵੰਸ਼ਜ ਨਵਾਬਜ਼ਾਦੇ ਸ਼ਾਦਾਬ ਅਲੀ ਬਹਾਦੁਰ ਨੇ ਫਿਲਮ ਦੇ ਨਿਰਮਾਤਾ ਸੁਨੀਤਾ ਗੋਵਾਰੀਕਰ, ਰੋਹਿਤ ਸ਼ੈਲਤਕਰ ਅਤੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਨੂੰ ਨੋਟਿਸ ਭੇਜਦਿਆਂ ਹੋਏ ਡਾਇਲਾਗ ਨੂੰ ਫਿਲਮ ’ਚੋਂ ਹਟਾਉਣ ਦੀ ਮੰਗ ਕੀਤੀ ਹੈ। ਨਵਾਬਜ਼ਾਦੇ ਨੇ ਕਿਹਾ ਕਿ ਫਿਲਮ ਦਾ ਡਾਇਲਾਗ ਵਿਵਾਦਿਤ ਅਤੇ ਬੇਹੱਦ ਇਤਰਾਜ਼ਯੋਗ ਹੈ। ਇਸ ਡਾਇਲਾਗ ਨਾਲ ਮਰਾਠਾ ਇਤਿਹਾਸ ਨੂੰ ਨਾ ਜਾਣਨ ਵਾਲੇ ਲੋਕਾਂ ਵਿਚਕਾਰ ਨਾ ਸਿਰਫ ਮਸਤਾਨੀ ਸਾਹਿਬਾ, ਸਗੋਂ ਪੇਸ਼ਵਾ ਦੀ ਵੀ ਗਲਤ ਛਵੀ ਪੇਸ਼ ਹੁੰਦੀ ਹੈ। ਮਸਤਾਨੀ ਬਾਈ ਪੇਸ਼ਵਾ ਬਾਜੀਰਾਓ ਦੀ ਪਤਨੀ ਸੀ, ਕੋਈ ਦੂਜੀ ਔਰਤ ਨਹੀਂ ਸੀ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਡਾਇਲਾਗ ਨੂੰ ਫਿਲ‍ਮ ’ਚੋਂ ਹਟਾਇਆ ਨਾ ਗਿਆ ਤਾਂ ਉਹ ਮੇਕਰਸ ਖਿਲਾਫ ਕੋਰਟ ਵੀ ਜਾਣਗੇ।


Tags: Kriti SanonArjun KapoorPanipatPeshwa Baji RaoAshutosh GowarikarNotices

About The Author

Lakhan

Lakhan is content editor at Punjab Kesari