ਜਲੰਧਰ (ਬਿਊਰੋ) — ‘ਕਰਦੇ ਹਾਂ’, ‘ਟੀਸ਼ੂ ਪੇਪਰ’ ਵਰਗੇ ਗੀਤਾਂ ਨੂੰ ਆਪਣੀ ਕਲਮ ਨਾਲ ਸ਼ਿੰਗਾਰਨ ਵਾਲੇ ਗੀਤਕਾਰ ਫਗਵਾੜੇ ਆਲਾ ਦਾ ਗੀਤ ‘Karan Aujla vs Sidhu Moose Wala’ ਰਿਲੀਜ਼ ਹੋਇਆ ਹੈ। ‘Karan Aujla vs Sidhu Moose Wala’ ਗੀਤ ਨਾਲ ਫਾਗਵਾੜੇ ਆਲਾ ਨੇ ਸੰਗੀਤ ਜਗਤ ’ਚ ਡੈਬਿਊ ਕੀਤਾ ਹੈ। ਇਸ ਗੀਤ ਨੂੰ ਫਗਵਾੜੇ ਆਲਾ ਨੇ ਖੁਦ ਲਿਖਿਆ ਹੈ, ਜਿਸ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਵੀ ਹੈ। ਇਸ ਗੀਤ ਨੂੰ ਮਿਊਜ਼ਿਕ ਵੀ. ਆਰ. ਕੇ. ਨੇ ਦਿੱਤਾ ਹੈ, ਜਿਸ ਦੀ ਵੀਡੀਓ ਖੁਦ ਫਗਵਾੜੇ ਆਲਾ ਨੇ ਬਣਾਈ ਹੈ। ਫਗਵਾੜੇ ਆਲਾ ਨੇ ਆਪਣੇ ਗੀਤ ‘Karan Aujla vs Sidhu Moose Wala’ ਦੀ 3 ਮਿੰਟ 28 ਸੈਕਿੰਡ ਦੀ ਵੀਡੀਓ ’ਚ ਗਲਤ ਫਹਿਮੀਆਂ ਨਾਲ ਖਰਾਬ ਹੋਏ ਰਿਸ਼ਤਿਆਂ ਨੂੰ ਸੁਧਾਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਫਗਵਾੜਾ ਆਲਾ ਇਸ ਤੋਂ ਪਹਿਲਾਂ ਕਈ ਗੀਤਾਂ ਨੂੰ ਆਪਣੀ ਕਲਮ ਨਾਲ ਸ਼ਿੰਗਾਰ ਚੁੱਕੇ ਹਨ। ਹਾਲ ਹੀ ’ਚ ਉਨ੍ਹਾਂ ਦਾ ਗੀਤ ‘ਟੀਸ਼ੂ ਪੇਪਰ’ ਰਿਲੀਜ਼ ਹੋਇਆ ਸੀ, ਜਿਸ ਨੂੰ ਉਨ੍ਹਾਂ ਨੇ ਖੂਬਸੂਰਤ ਢੰਗ ਨਾਲ ਸ਼ਿੰਗਾਰਿਆ ਸੀ। ਉਨ੍ਹਾਂ ਵਲੋਂ ਲਿਖਿਆ ਇਹ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।