ਮੁੰਬਈ(ਬਿਊਰੋ)— ਹੋਲੀ ਇਕ ਅਜਿਹਾ ਤਿਓਹਾਰ ਹੈ, ਜਿਸ ਨੂੰ ਨਾ ਸਿਰਫ ਭਾਰਤ ਦੇ ਲੋਕ ਬਲਕਿ ਵਿਦੇਸ਼ੀ ਵੀ ਮਨਾਉਂਦੇ ਹਨ। ਜੀ ਹਾਂ ਬਾਲੀਵੁੱਡ ’ਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ, ਜਦੋ ਬਾਲੀਵੁੁੱਡ ਐਕਟਰ ਰਣਵੀਰ ਸਿੰਘ ਨੇ ਅਮਰੀਕੀ ਰੈਪਰ, ਗਾਇਕ ਤੇ ਨਿਰਮਾਤਾ ਫਰੇਲ ਵੀਲੀਅਮਸ ਨਾਲ ਹੋਲੀ ਦਾ ਜਸ਼ਨ ਮਨਾਇਆ।
ਇਸ ਮੌਕੇ ਦੀਪਿਕਾ ਨਾਮੌਜੂਦ ਰਹੀ। ਫਰੇਲ ਵੀਲੀਅਮਸ ਮੁੰਬਈ ’ਚ ਸਪੋਰਟਸ ਵਿਅਰ ਕੰਪਨੀ ਦੇ ਪ੍ਰਚਾਰ ਲਈ ਆਏ ਸਨ।
ਰਣਵੀਰ ਸਿੰਘ ਤੇ ਫਰੇਲ ਦੋਵੇਂ ਇਸ ਕੰਪਨੀ ਦੇ ਬ੍ਰਾਂਡ ਅੰਬੈਸਡਰ ਹਨ। ਹੋਲੀ ਇਵੈਂਟ ਦੇ ਮੌਕੇ ਅਮਰੀਕੀ ਰੈਪਰ ਫਰੇਲ ਤੇ ਰਣਵੀਰ ਸਿੰਘ ਨੇ ਖੂਬ ਮਸਤੀ ਕੀਤੀ।
ਬਾਂਦਰਾ ਦੇ ਤਾਜ ’ਚ ਆਯੋਜਿਤ ਪ੍ਰੋਗਰਾਮ ’ਚ ਸਾਰਿਆ ਨੇ ਰੰਗ ਤੇ ਗੁਲਾਬ ਦੇ ਪੱਤੀਆਂ ਨਾਲ ਹੋਲੀ ਖੇਡੀ।
ਪ੍ਰੋਗਰਾਮ ਦੀ ਹੋਸਟਿੰਗ ਰਣਵੀਰ ਸਿੰਘ ਨੇ ਖੁਦ ਕੀਤੀ। ਇਸ ਦੀਆਂ ਕਈ ਤਸਵੀਰਾਂ ਇੰਸਟਾਗਰਾਮ ’ਤੇ ਛਾਈਆਂ ਹੋਈਆਂ ਹਨ।
ਤਸਵੀਰਾਂ ’ਚ ਰੈਪਰ ਫਰੇਲ ਨਾਲ ਰਣਵੀਰ ਸਿੰਘ ਹੋਲੀ ਲੁੱਕ ’ਚ ਬੇਹੱਦ ਕਮਾਲ ਦੇ ਦਿਖ ਰਹੇ ਹਨ।
ਇਸ ਇਵੈਂਟ ’ਚ ਬਾਲੀਵੁੱਡ ਦੀਆਂ ਕਈ ਹਸਤੀਆਂ ਮੌਜੂਦ ਸਨ।
ਵੀ. ਜੇ. ਅਨੁਸ਼ਾ ਦਾਂਡੇਕਰ, ਸੈਲੀਬ੍ਰਿਟੀ ਸ਼ੈ¤ਫ ਸਾਰਾ ਟੋਡ, ਮਿੰਨੀ ਮਾਥੁਰ ਤੇ ਉਨ੍ਹਾਂ ਦੇ 2 ਬੱਚੇ ਵੀ ਇਸ ਪ੍ਰੋਗਰਾਮ ’ਚ ਮੌਜੂਦ ਸਨ।
11 ਵਾਰ ਗ੍ਰੈਮੀ ਐਵਾਰਡ ਜੇਤੂ ਫਰੇਲ ਨੇ ਹੋਲੀ ਨੂੰ ਖੂਬ ਇਨਜੁਆਏ ਕੀਤਾ।