FacebookTwitterg+Mail

'ਜੱਗਾ ਜਾਸੂਸ' ਦਾ ਇਮੋਸ਼ਨਲ ਗੀਤ ਦੇਖ ਤੁਹਾਡੀਆਂ ਅੱਖਾਂ ਵੀ ਹੋ ਜਾਣਗੀਆਂ ਨਮ

phir wahi song release
06 July, 2017 05:08:59 PM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਰਣਬੀਰ ਕਪੂਰ ਦੀ ਫਿਲਮ 'ਜੱਗਾ ਜਾਸੂਸ' ਦਾ ਨਵਾਂ ਗੀਤ 'ਫਿਰ ਵਹੀਂ' ਰਿਲੀਜ਼ ਹੋ ਗਿਆ ਹੈ। ਇਹ ਗੀਤ ਰਣਬੀਰ ਕਪੂਰ ਅਤੇ ਉਨ੍ਹਾਂ ਦੇ ਆਨਸਕ੍ਰੀਨ ਪਿਤਾ ਦੇ ਰਿਸ਼ਤੇ 'ਤੇ ਫਿਲਮਾਇਆ ਗਿਆ ਹੈ। ਫਿਰ ਵੀ ਗੀਤ ਫਿਲਮ 'ਚ ਬਾਕੀ ਰਿਲੀਜ਼ ਹੋਏ ਗੀਤਾਂ ਤੋਂ ਬਿਲਕੁਲ ਵੱਖਰਾ ਹੈ। ਇਸ ਤੋਂ ਪਹਿਲਾਂ ਫਿਲਮ ਦੇ ਤਿੰਨ ਗੀਤ 'ਉਲੂ ਦਾ ਪੱਠਾ', 'ਗਲਤੀ ਸੇ ਮਿਸਟੇਕ' ਅਤੇ 'ਝੁਮਰੀ ਤਲਈਆ' ਰਿਲੀਜ਼ ਹੋ ਚੁੱਕੇ ਹਨ। ਇਹ ਤਿੰਨੋਂ ਗੀਤ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ। 'ਫਿਰ ਵਹੀਂ' ਗੀਤ 'ਚ ਰਣਬੀਰ ਦੇ ਪਿਤਾ ਦੇ ਕਿਰਦਾਰ 'ਚ ਸਾਸਵਤੀ ਚੈਟਰਜੀ ਨਜ਼ਰ ਆ ਰਹੇ ਹਨ। ਗੀਤ 'ਚ ਰਣਬੀਰ ਨੂੰ ਆਪਣੇ ਪਿਤਾ ਨਾਲ ਬਚਪਨ ਦੀਆਂ ਯਾਦਾਂ 'ਚ ਗੁਆਚੇ ਹੋਏ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਅਰਿਜੀਤ ਨੇ ਗਾਇਆ ਹੈ ਅਤੇ ਪ੍ਰੀਤਮ ਦੇ ਸੰਗੀਤ ਨਾਲ ਸ਼ਿੰਗਾਰਿਆ ਹੈ। 'ਜੱਗਾ ਜਾਸੂਸ' ਰਣਵੀਰ ਕਪੂਰ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ ਹੈ। ਇਸ ਫਿਲਮ ਨੂੰ ਅਨੁਰਾਗ ਬਾਸੂ ਨਿਰਦੇਸ਼ਤ ਕੀਤਾ ਹੈ। ਇਸ ਫਿਲਮ 'ਚ ਰਣਬੀਰ ਦੇ ਪਿਤਾ ਗੁਆਚੇ ਹੋਏ ਹਨ ਅਤੇ ਰਣਬੀਰ ਆਪਣੇ ਪਿਤਾ ਨੂੰ ਖੇਡਣ ਨਿਕਲੇ ਹਨ। ਇਹ ਫਿਲਮ 14 ਜੁਲਾਈ ਨੂੰ ਰਿਲੀਜ਼ ਹੋਵੇਗੀ। 


Tags: Phir WahiVideo SongPritam Arijit SinghBollywood CelebrityKatrina Kaif Ranbir KapoorJagga Jasoosਰਣਬੀਰ ਕਪੂਰ ਕੈਟਰੀਨਾ ਕੈਫ ਜੱਗਾ ਜਾਸੂਸ