ਮੁੰਬਈ(ਬਿਊਰੋ)— ਨਵਾਜ਼ੂਦੀਨ ਸਿਦੀਕੀ ਅਤੇ ਸਾਨਿਆ ਮਲਹੋਤਰਾ ਅਭਿਨੀਤ ਅਤੇ ਰਿਤੇਸ਼ ਬਤਰਾ ਦੇ ਨਿਰਦੇਸ਼ਨ 'ਚ ਬਨਣ ਵਾਲੀ ਅਗਲੀ ਫਿਲਮ 'ਫੋਟੋਗ੍ਰਾਫ' 8 ਮਾਰਚ 2019 ਨੂੰ ਭਾਰਤ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਪੁਰਸਕਾਰ ਜੇਤੂ ਨਿਰਦੇਸ਼ਕ ਦੀ ਅਗਲੀ ਫਿਲਮ ਦਾ 23 ਜਨਵਰੀ ਤੋਂ 2 ਫਰਵਰੀ ਵਿਚ ਹੋਣ ਵਾਲੇ 'ਸਨਡਾਂਸ ਫਿਲਮ ਫੈਸਟੀਵਲ' 'ਚ ਵਰਲਡ ਪ੍ਰੀਮੀਅਰ ਹੋਵੇਗਾ ਅਤੇ 7 ਫਰਵਰੀ ਤੋਂ 17 ਤੱਕ ਚੱਲ ਰਹੇ 'ਬਰਲਿਨ ਫਿਲਮ ਫੈਸਟੀਵਲ' 'ਚ ਇਸ ਦਾ ਯੂਰਪੀ ਪ੍ਰੀਮੀਅਰ ਕੀਤਾ ਜਾਵੇਗਾ।
ਬਹੁਚਰਚਿਤ 'ਲੰਚਬਾਕਸ' ਤੋਂ ਬਾਅਦ ਰਿਤੇਸ਼ ਬਤਰਾ ਮੁੰਬਈ 'ਚ ਧਾਰਾਵੀ 'ਚ ਸਥਾਪਤ 'ਫੋਟੋਗ੍ਰਾਫ' ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਰਦੇਸ਼ਕ ਰਿਤੇਸ਼ ਬਤਰਾ ਇਸ ਫਿਲਮ ਨਾਲ ਪ੍ਰਤਿਭਾਸ਼ਾਲੀ ਨਵਾਜ਼ੂਦੀਨ ਸਿਦੀਕੀ ਨਾਲ ਦੂਜੀ ਵਾਰ ਸਹਿਯੋਗ ਕਰ ਰਹੇ ਅਤੇ ਸਾਨਿਆ ਮਲਹੋਤਰਾ ਨਾਲ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ ਜੋ ਵਰਤਮਾਨ 'ਚ ਆਪਣੀ ਹਾਲੀਆ ਰਿਲੀਜ਼ 'ਬਧਾਈ ਹੋ' ਦੀ ਸਫਲਤਾ ਦਾ ਆਨੰਦ ਲੈ ਰਹੀ ਹੈ।