FacebookTwitterg+Mail

Movie Review: 'ਫੋਟੋਗ੍ਰਾਫ'

photograph movie review
15 March, 2019 11:54:30 AM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦੀਕੀ ਅਤੇ ਸਾਨਿਆ ਮਲਹੋਤਰਾ ਦੀ ਫਿਲਮ 'ਫੋਟੋਗ੍ਰਾਫ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਨੂੰ ਰਿਤੇਸ਼ ਬਤਰਾ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਇਕ ਫੋਟੋਗ੍ਰਾਫਰ ਦੀ ਹੈ, ਜਿਸ ਨੂੰ ਇਕ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਇਸ 'ਚ ਨਵਾਜ਼ੂਦੀਨ ਤੋਂ ਇਲਾਵਾ ਸਾਨਿਆ, ਵਿਜੈ ਰਾਜ ਅਤੇ ਜਿਸ ਸਰਭ ਵੀ ਹੈ।


'ਫੋਟੋਗ੍ਰਾਫ' ਫਿਲਮ ਦੀ ਕਹਾਣੀ

ਫਿਲਮ ਦੀ ਕਹਾਣੀ ਇਕ 'ਫੋਟੋਗ੍ਰਾਫ' ਦੀ ਹੈ, ਜੋ ਮੁੰਬਈ ਦੇ 'ਗੇਟਵੇ ਆਫ ਇੰਡੀਆ' 'ਚ ਲੋਕਾਂ ਦੀਆਂ ਤਸਵੀਰਾਂ ਖਿੱਚ ਕੇ ਪੈਸੇ ਕਮਾਉਂਦਾ ਹੈ। ਰਫੀਕ (ਨਵਾਜ਼ੂਦੀਨ) ਸਾਰਿਆਂ ਨੂੰ ਕਹਿੰਦਾ ਹੈ ਕਿ ਤੁਹਾਡੇ ਚਿਹਰਿਆਂ 'ਤੇ ਇਹ ਧੁੱਪ ਦੁਬਾਰਾ ਇਸੇ ਤਰ੍ਹਾਂ ਨਹੀਂ ਪਵੇਗੀ ਇਹ ਹਵਾਵਾਂ ਇਸੇ ਤਰ੍ਹਾਂ ਤੁਹਾਡੇ ਵਾਲ ਨਹੀਂ ਉਡਾਉਣਗੀਆਂ, ਇਹ ਸਭ ਇਕ ਤਸਵੀਰ 'ਚ ਕੈਦ ਕਰ ਲਓ। ਇਸੇ ਤਰ੍ਹਾਂ ਇਕ ਦਿਨ ਯੰਗ ਲੜਕੀ ਮਿਲੋਨੀ (ਸਾਨਿਆ) ਨੂੰ ਤਸਵੀਰ ਖਿੰਚਵਾਉਣ ਲਈ ਮਨਾਉਂਦਾ ਹੈ। ਜਿੱਥੇ ਰਫੀਕ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜੇ ਲੋਕਾਂ ਦੀਆਂ ਤਸਵੀਰਾਂ ਖਿੱਚ ਕੇ ਗੁਜਾਰਾ ਕਦਾ ਹੈ। ਉੱਥੇ ਹੀ ਮਿਲੋਨੀ ਅਦਾਕਾਰਾ ਬਣਨਾ ਚਾਹੁੰਦੀ ਹੈ ਪਰ ਬਣ ਨਹੀਂ ਸਕੀ। ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਲਈ ਸੀਏ ਦੀ ਪੜ੍ਹਾਈ ਕਰ ਰਹੀ ਹੈ। ਰਫੀਕ ਅਤੇ ਮਿਲੋਨੀ ਦੀ ਮੁਲਾਕਾਤ ਦਿਲਚਸਪ ਹੈ। ਕਹਾਣੀ ਮੋੜ ਲੈਂਦੀ ਹੈ ਜਦੋਂ ਰਫੀਕ ਦੀ ਦਾਦੀ ਉਸ ਦੇ ਵਿਆਹ ਦੀ ਜਿੱਦ ਕਰਨ ਲੱਗਦੀ ਹੈ।
ਰਫੀਕ ਉਨ੍ਹਾਂ ਨੂੰ ਮਿਲੋਨੀ ਦੀ ਤਸਵੀਰ ਦਿਖਾ ਕੇ ਕਹਿੰਦਾ ਹੈ, ਲੜਕੀ ਮਿਲ ਗਈ ਹੈ। ਹੁਣ ਦਾਦੀ ਹੈ, ਰਫੀਕ ਹੈ, ਮਿਲੋਨੀ ਹੈ ਅਤੇ ਹੈ ਇਕ ਅਨੋਖੇ ਤਰ੍ਹਾਂ ਦਾ ਪਿਆਰ, ਜੋ ਕਹਿੰਦਾ ਹੈ ਕਿ ਪਿਆਰ ਨੂੰ ਪਿਆਰ ਹੀ ਰਹਿੰਣ ਦਿਓ ਕੋਈ ਨਾਮ ਨਾ ਦਿਓ। ਦੋਵਾਂ ਵਿਚਕਾਰ ਪਿਆਰ ਦਾ ਦੀਵਾ ਹੋਲੀ-ਹੋਲੀ ਜਗਦਾ ਹੈ ਪਰ ਉਸ ਦੀ ਰੋਸ਼ਨੀ ਇਸ ਪਿਆਰ ਬਿਆਨ ਕਰਨ 'ਚ ਥੋੜ੍ਹਾ ਸਮਾਂ ਲੈਂਦੀ ਹੈ ਅਤੇ ਸੈਲਫੀ ਦੇ ਦੌਰ 'ਚ ਫੋਟੋਗ੍ਰਾਫ ਲਈ ਸਮਾਂ ਕਿਸ ਕੋਲ ਹੈ। ਰਫੀਕ ਮਿਲੋਨੀ ਨੂੰ ਆਪਣੀ ਦਾਦੀ ਨਾਲ ਆਪਣੀ ਮੰਗੇਤਰ ਦੇ ਤੌਰ 'ਤੇ ਮਿਲਵਾਉਂਦਾ ਹੈ। ਵੱਖਰਾ ਧਰਮ, ਵੱਖਰਾ ਰੰਗ, ਰੂਪ ਅਤੇ ਵੱਖਰੀ ਪੜ੍ਹਾਈ ਹੋਣ ਤੋਂ ਬਾਅਦ ਵੀ ਦੋਵਾਂ ਨੂੰ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਦੋਵਾਂ 'ਚ ਬਹੁਤ ਕੁਝ ਇਕੋ ਜਿਹਾ ਹੈ। ਦੋਵਾਂ ਦਾ ਨੇਚਰ ਅਤੇ ਇਮੋਸ਼ਨ ਲੁਕਾਉਣ ਦਾ ਤਰੀਕਾ ਵੀ ਇਕੋ ਵਰਗਾ ਹੈ।

ਡਾਇਰੈਕਸ਼ਨ

ਰਿਤੇਸ਼ ਬਤਰਾ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਹ ਫਿਲਮਾਂ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆਈਆਂ। ਬਾਕੀ ਫਿਲਮਾਂ ਵਾਂਗ ਇਹ ਫਿਲਮ ਵੀ ਤੁਹਾਡੇ ਸਵਰ ਦੀ ਪ੍ਰੀਖਿਆ ਲਵੇਗੀ। ਮਿਲੋਨੀ ਅਤੇ ਕਫੀਕ ਜਦੋਂ ਮਿਲਦੇ ਹਨ ਤਾਂ ਸ਼ਾਂਤ ਰਹਿੰਦੇ ਹਨ, ਦੋਵੇਂ ਇਕ ਦੂਜੇ ਬਾਰੇ ਕੀ ਸੋਚਦੇ ਹਨ ਇਹ ਨਿਰਦੇਸ਼ਕ ਨੇ ਸਾਡੇ 'ਤੇ ਛੱਡ ਦਿੱਤਾ ਹੈ।


ਮਿਊਜ਼ਿਕ


ਫਿਲਮ ਦੇ ਬੈਕਗ੍ਰਾਊਂਟ 'ਚ ਮਿਊਜ਼ਿਕ ਤੋਂ ਜ਼ਿਆਦਾ ਅਸਲ ਆਵਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ। ਮੁੰਬਈ ਦੀ ਬਾਰਿਸ਼, ਚਾਹ ਅਤੇ ਪਕੌੜੇ ਤੁਹਾਨੂੰ ਰੋਮਾਂਸ ਦਾ ਹਲਕਾ ਅਹਿਸਾਸ ਕਰਵਾਏਗੀ।


Tags: PhotographMovie ReviewSanya MalhotraNawazuddin SiddiquiRitesh BatraPunjabi Cinemaਫ਼ਿਲਮ ਰੀਵਿਊ

Edited By

Manju

Manju is News Editor at Jagbani.