FacebookTwitterg+Mail

ਲਖਨਊ ਦੀਆਂ ਸੜਕਾਂ 'ਤੇ ਸ਼ੂਟਿੰਗ ਕਰਦੇ ਦਿਸੇ ਅਮਿਤਾਭ, ਪਛਾਨਣਾ ਹੋਇਆ ਮੁਸ਼ਕਲ

photos of bollywood celebs from the film sets
28 June, 2019 04:56:59 PM

ਮੁੰਬਈ(ਬਿਊਰੋ)— ਮੇਗਾਸਟਾਰ ਅਮਿਤਾਭ ਬੱਚਨ ਇਕ ਵਾਰ ਫਿਰ 'ਪੀਕੂ' ਦੇ ਡਾਇਰੈਕਟਰ ਸੁਜੀਤ ਸਰਕਾਰ ਨਾਲ ਕੰਮ ਕਰ ਰਹੇ ਹਨ। ਇਸ ਵਾਰ ਅਮਿਤਾਭ ਸ਼ੂਜਿਤ ਦੇ ਡਾਇਰੈਕਸ਼ਨ 'ਚ ਫਿਲਮ 'ਗੁਲਾਬੋ ਸਿਤਾਬੋ' 'ਚ ਕੰਮ ਕਰ ਰਹੇ ਹਨ। ਇਸ ਫਿਲਮ ਦੀ ਲਖਨਊ 'ਚ ਸ਼ੂਟਿੰਗ ਚੱਲ ਰਹੀ ਹੈ। ਫਿਲਮ 'ਚ ਅਮਿਤਾਭ ਦਾ ਲੁੱਕ ਕਾਫੀ ਵੱਖਰਾ ਹੈ ਅਤੇ ਪਛਾਣ ਪਾਉਣਾ ਬਹੁਤ ਮੁਸ਼ਕਲ ਹੈ। ਹਾਲ ਹੀ 'ਚ ਅਮਿਤਾਭ ਦੇ ਲੁੱਕ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਅਮਿਤਾਭ ਬੱਚਨ ਨੂੰ ਪਛਾਣ ਪਾਉਣਾ ਬਹੁਤ ਮੁਸ਼ਕਲ ਹੈ। ਇਨ੍ਹਾਂ ਤਸਵੀਰਾਂ 'ਚ ਅਮਿਤਾਭ ਬੱਚਨ ਕੁਝ ਬੱਚਿਆਂ ਨਾਲ ਗੱਲਾਂ ਕਰਦੇ ਹੋਏ ਲਖਨਊ ਦੀਆਂ ਗਲੀਆਂ 'ਚ ਘੁੰਮਦੇ ਦਿਖਾਈ ਦੇ ਰਹੇ ਹਨ।
Punjabi Bollywood Tadka
ਤਸਵੀਰਾਂ 'ਚ ਅਮਿਤਾਭ ਬੱਚਨ ਸਿਰ 'ਤੇ ਕੱਪੜਾ ਪਾਏ, ਮੋਢੇ 'ਤੇ ਇਕ ਬੈਗ ਅਤੇ ਹੱਥ 'ਚ ਕੇਲਾ ਲੈ ਕੇ ਚੱਲ ਰਹੇ ਹਨ। ਇਸੇ ਲੁੱਕ 'ਚ ਅਮਿਤਾਭ ਸ਼ੂਟਿੰਗ ਕਰ ਰਹੇ ਹਨ। ਸੁਜੀਤ ਸਰਕਾਰ ਨਾਲ 'ਪੀਕੂ' ਫਿਲਮ ਤੋਂ ਬਾਅਦ ਅਮਿਤਾਭ ਬੱਚਨ ਦੀ 'ਗੁਲਾਬੋ ਸਿਤਾਬੋ' ਦੂਜੀ ਫਿਲਮ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਨਾਲ ਆਯੂਸ਼ਮਾਨ ਖੁਰਾਣਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਕਾਮੇਡੀ ਡਰਾਮਾ ਹੋਣ ਵਾਲੀ ਹੈ। ਅਮਿਤਾਭ ਬੱਚਨ ਦੀ ਇਹ ਫਿਲਮ 24 ਅਪ੍ਰੈਲ, 2020 'ਚ ਰਿਲੀਜ਼ ਹੋਣ ਜਾ ਰਹੀ ਹੈ।

 


Tags: Amitabh BachchanGulabo SitaboAyushmann KhurranaShoojit SircarViralNew PosterBollywood Celebrity

About The Author

manju bala

manju bala is content editor at Punjab Kesari