ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਹੈ, ਜਿਸ ਕਾਰਨ ਹਰ ਤਰਾਂ ਦੀ ਸ਼ੂਟਿੰਗ ਵੀ ਰੁਕ ਗਈ ਹੈ।।ਅਜਿਹੀ ਸਥਿਤੀ 'ਚ ਸਾਰੇ ਪੁਰਾਣੇ ਹਿੱਟ ਸ਼ੋਅ ਜਿਵੇਂ ਕਿ 'ਰਾਮਾਇਣ', 'ਉੱਤਰ ਰਾਮਾਇਣ' ਤੇ 'ਮਹਾਭਾਰਤ' ਘਰਾਂ 'ਚ ਬੰਦ ਲੋਕਾਂ ਲਈ ਮੁੜ ਰਿਟੈਲੀਕਾਸਟ ਕੀਤੇ ਜਾ ਰਹੇ ਹਨ।।'ਉੱਤਰ ਰਮਾਇਣ' ਦੇ ਰਿਟੈਲੀਕਾਸਟ ਹੋਣ ਤੋਂ ਬਾਅਦ ਵੀ ਟੀ. ਆਰ. ਪੀ. ਦੀ ਸੂਚੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ੋਅ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਹਰ ਕੋਈ ਲਵ ਕੁਸ਼ ਦੀ ਪ੍ਰਸ਼ੰਸਾ ਕਰ ਰਿਹਾ ਹੈ।
ਲਵ ਦਾ ਕਿਰਦਾਰ ਮਯੁਰੇਸ਼ ਕਲਾਸਮੇਡੇ ਨਾਂ ਦੇ ਵਿਅਕਤੀ ਦੁਆਰਾ ਨਿਭਾਇਆ ਗਿਆ ਸੀ। ਮਯੁਰੇਸ਼ ਨੇ ਇਸ ਕਿਰਦਾਰ 'ਚ ਸ਼ਾਨਦਾਰ ਕੰਮ ਕੀਤਾ ਪਰ ਉੱਤਰ ਰਾਮਾਇਣ ਤੋਂ ਬਾਅਦ, ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਮਯੁਰੇਸ਼ ਨੇ ਪੜ੍ਹਾਈ ਦਾ ਅਜਿਹਾ ਰੁੱਖ ਕੀਤਾ ਕਿ ਉਹ ਫਿਰ ਅਭਿਨੈ ਵੱਲ ਨਹੀਂ ਮੁੜਿਆ ਬਲਕਿ ਮਯੁਰੇਸ਼ ਹੁਣ ਅਮਰੀਕਾ 'ਚ ਹੈ ਅਤੇ ਕਮਿਸ਼ਨ ਜੰਕਸ਼ਨ ਐਫੀਲੀਏਟ ਨਾਂ ਦੀ ਇਕ ਕੰਪਨੀ ਦਾ ਸੀ. ਈ. ਓ. ਬਣ ਗਿਆ ਹੈ। ਲਵ ਭਾਵ ਮਯੁਰੇਸ਼ ਪਰਿਵਾਰ ਨਾਲ ਅਮਰੀਕਾ 'ਚ ਸੈਟਲ ਹੋ ਗਿਆ ਹੈ। ਇਸ ਦੇ ਨਾਲ ਹੀ ਕੁਸ਼ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਇਹ ਕਿਰਦਾਰ ਅਦਾਕਾਰ ਸਵਪਨਿਲ ਜੋਸ਼ੀ ਨੇ ਨਿਭਾਇਆ ਸੀ। ਸਵਪਨਿਲ ਹਿੰਦੀ ਤੇ ਮਰਾਠੀ ਸਿਨੇਮਾ ਦਾ ਇਕ ਵੱਡਾ ਨਾਂ ਹੈ। ਕੁਸ਼ ਤੋਂ ਇਲਾਵਾ ਸਵਪਨਿਲ ਨੇ ਸ਼੍ਰੀ ਕ੍ਰਿਸ਼ਨ ਦੀ ਭੂਮਿਕਾ ਵੀ ਨਿਭਾਈ ਹੈ।