ਜਲੰਧਰ— ਚਰਚਾ ਸੀ ਕਿ ਦਿਲਜੀਤ ਦੁਸਾਂਝ ਪਹਿਲੇ ਪੰਜਾਬੀ ਸੁਪਰਹੀਰੋ ਵਾਲੀ ਫਿਲਮ ਕਰਨ ਜਾ ਰਹੇ ਹਨ, ਜਿਸ ਦੀ ਪੁਸ਼ਟੀ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਸਨੈਪਚੈਟ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਰਾਹੀਂ ਕਰ ਦਿੱਤੀ ਹੈ। 'ਸੁਪਰ ਸਿੰਘ' ਨਾਂ ਦੀ ਫਿਲਮ 'ਚ ਦਿਲਜੀਤ ਸੁਪਰਹੀਰੋ ਵਜੋਂ ਨਜ਼ਰ ਆਉਣਗੇ ਤੇ ਪੰਜਾਬੀ ਇੰਡਸਟਰੀ 'ਚ ਦਿਲਜੀਤ ਅਜਿਹੀ ਭੂਮਿਕਾ ਨਿਭਾਉਣ ਵਾਲੇ ਪਹਿਲੇ ਅਭਿਨੇਤਾ ਵੀ ਬਣ ਗਏ ਹਨ।
ਦਿਲਜੀਤ ਨੇ ਸਨੈਪਚੈਟ 'ਤੇ ਫਿਲਮ ਦੀ ਸ਼ੂਟਿੰਗ ਦੀਆਂ ਦੋ-ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਕਾਰੀਗਰ ਲੱਤ ਦੇ ਆਕਾਰ ਵਰਗੀ ਕਿਸੇ ਚੀਜ਼ ਨੂੰ ਬਣਾ ਰਹੇ ਹਨ। ਫਿਲਮ ਇਸ ਸਾਲ ਰਿਲੀਜ਼ ਹੋਵੇਗੀ ਜਾਂ ਅਗਲੇ ਸਾਲ, ਇਸ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। 'ਉੜਤਾ ਪੰਜਾਬ' ਤੇ 'ਸਰਦਾਰ ਜੀ 2' ਦੀ ਸਫਲਤਾ ਤੋਂ ਬਾਅਦ ਕੁਝ ਵੱਖਰਾ ਲੈ ਕੇ ਆ ਰਹੇ ਦਿਲਜੀਤ ਨੂੰ ਸੁਪਰਹੀਰੋ ਵਜੋਂ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ।