FacebookTwitterg+Mail

'ਪਾਈਰੇਟਸ ਆਫ...' 'ਚ ਜੈਕ ਸਪੈਰੋ ਦਾ ਕਿਰਦਾਰ ਭਗਵਾਨ ਸ਼੍ਰੀ ਕ੍ਰਿਸ਼ਣ ਤੋਂ ਪ੍ਰੇਰਿਤ

pirates of the caribbean
25 September, 2018 03:35:27 PM

ਮੁੰਬਈ (ਬਿਊਰੋ)— 'ਪਾਈਰੇਟਸ ਆਫ ਦਿ ਕੈਰੇਬੀਨ' ਫਿਲਮ ਸੀਰੀਜ਼ 'ਚ ਕੈਪਟਨ ਜੈਕ ਸਪੈਰੋ ਇਕ ਕਾਲਪਨਿਕ ਕਿਰਦਾਰ ਹੈ। ਇਸ ਕਿਰਦਾਰ ਨੂੰ ਸਕ੍ਰੀਨ ਰਾਈਟਰ ਟੇਡ ਐਲੀਅੋਟ ਅਤੇ ਟੇਰੀ ਰਾਸਿਉੁ ਵਲੋਂ ਬਣਾਇਆ ਗਿਆ ਸੀ ਅਤੇ ਇਸ ਨੂੰ ਜੌਨੀ ਡੈੱਪ ਵਲੋਂ ਨਿਭਾਇਆ ਗਿਆ। ਦਿਲਚਸਪ ਗੱਲ ਇਹ ਹੈ ਕਿ ਜੈਕ ਸਪੈਰੋ ਦੇ ਕਿਰਦਾਰ ਬਾਰੇ ਲੇਖਕ ਨੇ ਇਹ ਖੁਲਾਸਾ ਕੀਤਾ ਕਿ ਜੈਕ ਸਪੈਰੋ ਦਾ ਕਿਰਦਾਰ ਭਗਵਾਨ ਸ਼੍ਰੀ ਕ੍ਰਿਸ਼ਣ ਤੋਂ ਪ੍ਰੇਰਿਤ ਹੈ। ਭਗਵਾਨ ਸ਼੍ਰੀ ਕ੍ਰਿਸ਼ਣ ਆਪਣੇ ਤੇਜ਼ ਦਿਮਾਗ ਅਤੇ ਅਦਭੁੱਤ ਸ਼ਕਤੀਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਆਏ ਅਤੇ ਉਨ੍ਹਾਂ ਦੀ ਇਸ ਲੀਲਾ ਤੋਂ 'ਪਾਈਰੇਟਸ ਆਫ ਦਿ ਕੈਰੇਬੀਨ' ਦੇ ਸਕ੍ਰੀਨਰਾਈਟਰ ਵੀ ਬੱਚ ਨਹੀਂ ਸਕੇ।

ਜੈਕ ਸਪੈਰੋ ਕਿਰਦਾਰ ਦੇ ਸਕ੍ਰੀਨ ਰਾਈਟਰਸ 'ਚੋਂ ਇਕ ਟੇਡ ਐਲੀਅੋਟ ਨੇ ਦੱਸਿਆ, 'ਪਾਈਰੇਟਸ ਆਫ ਦਿ ਕੈਰੇਬੀਨ' 'ਚ ਜੈਕ ਸਪੈਰੋ ਦਾ ਕਿਰਦਾਰ ਫਿਲਮ ਦਾ ਸਭ ਤੋਂ ਅਹਿਮ ਹਿੱਸਾ ਹੈ। ਸਪੈਰੋ ਦੀ ਵਿਸ਼ੇਸ਼ਤਾ ਸ਼੍ਰੀ ਭਗਵਾਨ ਕ੍ਰਿਸ਼ਣ 'ਤੇ ਅਧਾਰਤ ਹੈ ਜੋ ਹਿੰਦੂ ਧਰਮ 'ਚ ਇਕ ਪ੍ਰਮੁੱਖ ਦੇਵਤਾ ਹਨ। ਜੈਕ ਸਪੈਰੋ ਦੇ ਕਿਰਦਾਰ ਨੂੰ ਲਿਖਦੇ ਸਮੇਂ ਅਸੀਂ ਭਗਵਾਨ ਕ੍ਰਿਸ਼ਣ ਨਾਲ ਜੁੜੀਆਂ ਕਈ ਸ਼ਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ, ਜੋ ਜੈਕ ਸਪੈਰੋ ਦੇ ਪੂਰੇ ਕਿਰਦਾਰ ਨੂੰ ਅਸਲੀਅਤ 'ਚ ਲਿਆਉਣ ਲਈ ਬੇਹੱਦ ਮਦਦਗਾਰ ਸਾਬਤ ਹੋਇਆ''। ਫਿਲਮਾਂ 'ਚ ਸਪੈਰੋ ਬ੍ਰਦਰੈਨ ਕੋਰਟ 'ਚ ਨੌ ਪਾਇਰੇਟ ਲਾਡਰਜ਼ 'ਚੋਂ ਇਕ ਹਨ। ਉਹ ਧੋਖੇਬਾਜ਼ ਹੋ ਸਕਦਾ ਹੈ ਅਤੇ ਤਾਕਤ ਦੀ ਬਜਾਏ ਦਿਮਾਗ ਅਤੇ ਗੱਲਬਾਤ ਦੀ ਵਰਤੋਂ ਕਰਕੇ ਜ਼ਿਆਦਾ ਸਮਾਂ ਜਿਉਂਦਾ ਰਹਿੰਦਾ ਹੈ। ਇਸ ਤਰ੍ਹਾ ਹੀ ਭਗਵਾਨ ਸ਼੍ਰੀ ਕ੍ਰਿਸ਼ਣ ਵੀ ਵਿਸ਼ਣੂ ਸਾਹਸ੍ਰਨਾਮ 'ਚ 57ਵੇਂ ਨਾਂ ਦੇ ਤੌਰ 'ਤੇ ਸੂਚੀਬੱਧ ਹਨ ਜਿਨ੍ਹਾਂ ਨੇ ਆਪਣੇ ਚੁਟਕਲਿਆਂ ਤੇ ਬਹਾਦਰੀ ਨਾਲ ਹਰਾ ਦਿੱਤਾ ਸੀ।

'ਪਾਈਰੇਟਸ ਆਫ ਦਿ ਕੈਰੇਬੀਨ' 'ਚ ਜੌਨੀ ਡੈੱਪ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ ਦੀ ਸੀਰੀਜ਼ 2003 'ਚ 'ਪਾਈਰੇਟਸ ਆਫ ਦਿ ਕੈਰੇਬੀਨ : ਦਿ ਕਰਸ ਆਫ ਦਿ ਬਲੈਕ ਪਰਲ' ਨਾਲ ਸ਼ੁਰੂ ਹੋਈ ਸੀ ਜਿਸ ਨੂੰ ਆਲੋਚਕਾਂ ਵਲੋਂ ਕਾਫੀ ਸਰਾਹਿਆ ਗਿਆ ਸੀ। ਫਿਲਮ ਦੀ ਪਹਿਲੀ ਸੀਰੀਜ਼ ਦੀ ਸਫਲਤਾ ਤੋਂ ਬਾਅਦ ਨਿਰਮਾਤਾਵਾਂ ਨੇ 'ਡੈੱਡਮੈਨ ਚੈਸਟ', 'ਐਟ ਵਰਲਡ ਐਂਡ' ਅਤੇ 'ਆਨ ਸਟ੍ਰਂੇਜ਼ਰ ਟਾਈਡਸ' ਨਾਲ ਸੀਰੀਜ਼ ਦਾ ਐਲਾਨ ਕੀਤਾ ਸੀ। ਇਸ ਸੀਰੀਜ਼ 'ਚ ਜੌਨੀ ਡੈੱਪ ਨੇ ਜੈਕ ਸਪੈਰੋ ਦਾ ਕਿਰਦਾਰ ਨਿਭਾਇਆ, ਜੋ ਪ੍ਰਸ਼ੰਸਕਾਂ ਵਲੋਂ ਖੂਬ ਸਰਾਹਿਆ ਗਿਆ ਸੀ।


Tags: Pirates of the Caribbean On Stranger Tides At Worlds End Jack Sparrow Terry Rossio Hollywood Film

Edited By

Kapil Kumar

Kapil Kumar is News Editor at Jagbani.