FacebookTwitterg+Mail

ਜੈਕ ਸਪੈਰੋ ਕੀਤਾ ਭਾਰਤ 'ਚ ਟਰੈਂਡ, ਵਜ੍ਹਾ ਸੀ ਖਾਸ

pirates of the caribbean
26 September, 2018 05:49:05 PM

ਮੁੰਬਈ (ਬਿਊਰੋ)— ਹਾਲੀਵੁੱਡ ਦੀ ਸਭ ਤੋਂ ਵੱਡੀ ਫ੍ਰੈਂਚਾਇਜ਼ੀ 'ਚ ਇਕ 'ਪਾਈਰੇਟਸ ਆਫ ਦਿ ਕੈਰੇਬੀਨ' ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਉਸ ਦਾ ਚਾਲਬਾਜ਼ ਦੇ ਰੂਪ 'ਚ ਵਰਣਨ ਕੀਤਾ ਜਾ ਸਕਦਾ ਹੈ ਜੋ ਤਾਕਤ ਦੇ ਉਲਟ, ਮੁਸ਼ਕਲ ਸਮੇਂ 'ਚ ਬਾਹਰ ਨਿਕਲਣ ਲਈ ਅਕਸਰ ਆਪਣੇ ਦਿਮਾਗ ਅਤੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ। ਇੰਨਾ ਹੀ ਨਹੀਂ, ਹੁਸ਼ਿਆਰੀ ਨਾਲ ਵੀ ਜਿੱਤ ਸਕਦਾ ਹੈ। ਕਿਰਦਾਰ ਦੇ ਲੇਖਕ ਵਲੋਂ ਦਿੱਤੇ ਬਿਆਨ ਨੇ ਪ੍ਰਸ਼ੰਸਕਾਂ ਵਿਚਕਾਰ ਹਲਚਲ ਪੈਦਾ ਕਰ ਦਿੱਤੀ ਹੈ ਜਿੱਥੇ ਇਹ ਭਾਰਤ 'ਚ ਖੂਬ ਟਰੈਂਡ ਕਰ ਰਿਹਾ ਹੈ।

ਹਾਲ ਹੀ 'ਚ ਜੈਕ ਸਪੈਰੋ ਨੇ ਲੇਖਕ ਨੇ ਇਹ ਖੁਲਾਸਾ ਕੀਤਾ ਹੈ ਕਿ ਜੈਕ ਸਪੈਰੋ ਦਾ ਕਿਰਦਾਰ ਭਗਵਾਨ ਸ਼੍ਰੀ ਕ੍ਰਿਸ਼ਣ ਤੋਂ ਪ੍ਰੇਰਿਤ ਹੈ। ਜੈਕ ਸਪੈਰੋ ਦੇ ਕਿਰਦਾਰ ਦੇ ਲੇਖਕਾਂ 'ਚੋਂ ਇਕ ਟੇਡ ਐਲੀਯੋਟ ਨੇ ਦੱਸਿਆ ਕਿ 'ਪਾਈਰੇਟਸ ਆਫ ਦਿ ਕੈਰੇਬੀਨ' 'ਚ ਜੈਕ ਸਪੈਰੋ ਦਾ ਕਿਰਦਾਰ ਫਿਲਮ ਦਾ ਅਹਿਮ ਹਿੱਸਾ ਹੈ। ਸਪੈਰੋ ਦੀ ਵਿਸ਼ੇਸ਼ਤਾ ਭਗਵਾਨ ਸ਼੍ਰੀ ਕਿਸ਼ਣ 'ਤੇ ਅਧਾਰਤ ਹੈ ਜੋ ਹਿੰਦੂ ਧਰਮ ਦੇ ਇਕ ਮੁੱਖ ਦੇਵਤਾ ਹਨ।

Punjabi Bollywood Tadka

ਜੈਕ ਸਪੈਰੋ ਦੇ ਕਿਰਦਾਰ ਨੂੰ ਲਿਖਦੇ ਸਮੇਂ ਅਸੀਂ ਭਗਵਨ ਸ਼੍ਰੀ ਕ੍ਰਿਸ਼ਣ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਜੋ ਜੈਕ ਸਪੈਰੋ ਦੇ ਕਿਰਦਾਰ ਨੂੰ ਅਸਲੀਅਤ 'ਚ ਲਿਆਉਣ ਲਈ ਸਾਡੇ ਲਈ ਬੇਹੱਦ ਮਦਦਗਾਰ ਸਾਬਤ ਹੋਇਆ। 'ਪਾਈਰੇਟਸ ਆਫ ਦਿ ਕੈਰੇਬੀਨ' 'ਚ ਜੌਨੀ ਡੈੱਪ ਮੁੱਖ ਭੂਮਿਕਾ 'ਚ ਨਜ਼ਰ ਆਏ। ਫਿਲਮ ਦੀ ਸੀਰੀਜ਼ 2003 'ਚ 'ਪਾਈਰੇਟਸ ਆਫ ਦਿ ਕੈਰੇਬੀਨ : ਦਿ ਕਰਸ ਆਫ ਦਿ ਬਲੈਕ ਪਰਲ' ਨਾਲ ਸ਼ੁਰੂ ਹੋਈ ਸੀ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਸਰਾਹਿਆ ਗਿਆ।

Punjabi Bollywood TadkaPunjabi Bollywood TadkaPunjabi Bollywood Tadka


Tags: Pirates of the Caribbean On Stranger Tides At Worlds End Jack Sparrow Terry Rossio Hollywood Film

Edited By

Kapil Kumar

Kapil Kumar is News Editor at Jagbani.