FacebookTwitterg+Mail

'ਪੀ. ਐੱਮ. ਨਰਿੰਦਰ ਮੋਦੀ' ਫਿਲਮ 'ਤੇ ਚੋਣ ਕਮਿਸ਼ਨ ਨੇ ਲਗਾਈ ਰੋਕ

pm narendra modi biopic banned
11 April, 2019 08:13:00 PM

ਮੁੰਬਈ (ਬਿਊਰੋ) : ਦੇਸ਼ ਭਰ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਬਾਇਓਪਿਕ 'ਪੀ. ਐੱਮ. ਨਰਿੰਦਰ ਮੋਦੀ' 'ਤੇ ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਪਹਿਲਾਂ 5 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਤੇ ਬਾਅਦ 'ਚ ਇਹ ਤਰੀਕ ਬਦਲ ਕੇ 11 ਅਪ੍ਰੈਲ ਕਰ ਦਿੱਤੀ ਗਈ ਸੀ ਪਰ ਭਾਰਤੀ ਚੋਣ ਕਮਿਸ਼ਨ ਨੇ ਫਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਯਾਨੀ ਕਿ ਕੱਲ ਇਸ ਫਿਲਮ ਦੀ ਰਿਲੀਜ਼ਿੰਗ 'ਤੇ ਮਈ ਮਹੀਨੇ ਤਕ ਰੋਕ ਲਗਾ ਦਿੱਤੀ ਹੈ। ਚੋਣ ਕਮਿਸ਼ਨ ਮੁਤਾਬਕ ਇਹ ਫਿਲਮ ਹੁਣ ਮਈ ਮਹੀਨੇ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਰਿਲੀਜ਼ ਹੋ ਸਕੇਗੀ।

ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਨਾਲ ਲੋਕ ਸਭਾ ਚੋਣਾਂ ਵੀ ਪ੍ਰਭਾਵਿਤ ਹੋਣਗੀਆਂ ਤੇ ਵੋਟਰਾਂ 'ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। 'ਪੀ. ਐੱਮ. ਨਰਿੰਦਰ ਮੋਦੀ' ਫਿਲਮ 'ਚ ਵਿਵੇਕ ਓਬਰਾਏ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਰਦਾਰ 'ਚ ਹਨ। ਓਮੰਗ ਸ਼ਰਮਾ ਵਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।


Tags: PM Narendra ModiBiopicVivek OberoiOmung Sharmaਪ੍ਰਧਾਨ ਮੰਤਰੀਨਰਿੰਦਰ ਮੋਦੀਵਿਵੇਕ ਓਬਰਾਏਓਮੰਗ ਸ਼ਰਮਾ

Edited By

Rahul Singh

Rahul Singh is News Editor at Jagbani.