FacebookTwitterg+Mail

ਪੀ. ਐੱਮ. ਮੋਦੀ ਦੇ ਸਮਰਥਨ ’ਚ ਆਏ ਇਹ ਬਾਲੀਵੁੱਡ ਸਿਤਾਰੇ, ਦਿੱਤਾ ਖਾਸ ਸੰਦੇਸ਼

pm narendra modi single use plastic
29 August, 2019 11:03:19 AM

ਮੁੰਬਈ(ਬਿਊਰੋ)- ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮੁੰਹਿਮ ‘ਸਿੰਗਲ ਯੂਜ਼ ਪਲਾਸਟਿਕ’ ਨੂੰ ਹੁਣ ਬਾਲੀਵੁੱਡ ਸਟਾਰਸ ਦਾ ਨਾਲ ਮਿਲ ਰਿਹਾ ਹੈ। ਆਮਿਰ ਖਾਨ ਪਹਿਲਾਂ ਹੀ ਪੀ. ਐੱਮ. ਮੋਦੀ ਦੀ ਇਸ ਪਹਿਲ ਦਾ ਸਮਰਥਨ ਕਰ ਚੁੱਕੇ ਹਨ ।  ਹੁਣ ਇਸ ਲਿਸਟ ’ਚ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਅਤੇ ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਦਾ ਨਾਮ ਵੀ ਜੁੜ ਗਿਆ ਹੈ। ਆਓ ਜਾਣਦੇ ਹਾਂ ਜਾਨੋ ਦੋਵਾਂ ਸਿਤਾਰਿਆਂ ਨੇ ਕੀ ਕਿਹਾ ?
ਕਰਨ ਜੌਹਰ ਨੇ ਟਵੀਟ ਕਰਦੇ ਹੋਏ ਲਿਖਿਆ,‘‘ਸਾਡੇ ਮਾਣਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ‘ਸਿੰਗਲ ਯੂਜ਼ ਪਲਾਸਟਿਕ’ ਦੇ ਇਸਤੇਮਾਲ ਨੂੰ ਖਤਮ ਕਰਨ ਦੀ ਪਹਿਲ, ਬੇਹੱਦ ਵਧੀਆ ਕੋਸ਼ਿਸ਼ ਹੈ। ਨਾ ਸਿਰਫ ਇਸ ਮਹਾਨ ਦੇਸ਼  ਦੇ ਨਾਗਰਿਕ ਹੋਣ ਦੇ ਨਾਅਤੇ, ਸਗੋਂ ਦੁਨੀਆ ਦੇ ਇਕ ਨਾਗਰਿਕ ਹੋਣ ਦੇ ਨਾਅਤੇ ਸਾਨੂੰ ਇਸ ਪਹਿਲ ਦਾ ਸਮਰਥਨ ਕਰਨਾ ਚਾਹੀਦਾ ਹੈ। ਸਾਡਾ ਵਾਤਾਵਰਣ ਹੀ ਸਾਨੂੰ ਪਰਿਭਾਸ਼ਿਤ ਕਰਦਾ ਹੈ।’’


ਕਰਨ ਜੌਹਰ ਤੋਂ ਇਲਾਵਾ ਆਯੂਸ਼ਮਾਨ ਖੁਰਾਨਾ ਨੇ ਵੀ ਇਸ ਮੁਹਿੰਮ ਦਾ ਸਮਰਥਨ ਕਰਦੇ ਹੋਏ ਲਿਖਿਆ,‘‘ਜਲਵਾਯੂ ਤਬਦੀਲੀ ਹੋ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਵਾਤਾਵਰਣ ਬਚਾਉਣ ਲਈ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ, ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ, ਜੋ ਉਨ੍ਹਾਂ ਨੇ ‘ਸਿੰਗਲ ਯੂਜ਼ ਪਲਾਸਟਿਕ’ ਨੂੰ ਖਤਮ ਕਰਨ ਲਈ, ਲੋਕਾਂ ਨੂੰ ਜਾਗਰੂਕ ਕੀਤਾ।’’


ਇਸ ਤੋਂ ਪਹਿਲਾਂ ਆਮਿਰ ਖਾਨ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਦੀ ਇਸ ਮੁਹਿੰਮ ’ਚ ਆਪਣਾ ਸਮਰਥਨ ਦੇਣ ਲਈ ਧੰਨਵਾਦ। ਤੁਹਾਡੇ ਉਤਸ਼ਾਹਿਤ ਸ਼ਬਦ ਦੂਜਿਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕਰਨਗੇ।’’


ਦੱਸ ਦੇਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ‘ਆਲ ਇੰਡੀਆ ਰੇਡੀਓ’ ’ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਮਨ ਕੀ ਬਾਤ’ ’ਚ ਦੇਸ਼ ਦੀ ਜਨਤਾ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ ਦੀ ਬੇਨਤੀ ਕੀਤਾ ਸੀ।

 


Tags: PM Narendra ModiSingle Use PlasticKaran JoharAamir KhanAyushmann Khurrana

About The Author

manju bala

manju bala is content editor at Punjab Kesari