FacebookTwitterg+Mail

ਪੀ. ਐੱਮ. ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਕਿਉਂ ਸ਼ਰੀਕ ਨਹੀਂ ਹੋਏ ਅਕਸ਼ੇ ਕੁਮਾਰ?

pm oath ceremony akshay kumar
31 May, 2019 07:25:42 PM

ਮੁੰਬਈ (ਬਿਊਰੋ)— ਪੀ. ਐੱਮ. ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਬਾਲੀਵੁੱਡ ਦੇ ਕਈ ਮੰਨੇ-ਪ੍ਰਮੰਨੇ ਚਿਹਰੇ ਨਜ਼ਰ ਆਏ ਪਰ ਬੀਤੇ ਦਿਨੀਂ ਪੀ. ਐੱਮ. ਮੋਦੀ ਦਾ ਇੰਟਰਵਿਊ ਲੈ ਕੇ ਸੁਰਖੀਆਂ 'ਚ ਆਏ ਅਕਸ਼ੇ ਕੁਮਾਰ ਇਸ ਸਮਾਰੋਹ 'ਚ ਨਜ਼ਰ ਨਹੀਂ ਆਏ। ਅਕਸ਼ੇ ਹੀ ਨਹੀਂ, ਸਗੋਂ ਆਮਿਰ ਖਾਨ, ਸਲਮਾਨ ਖਾਨ ਤੇ ਰਿਤਿਕ ਰੌਸ਼ਨ ਵੀ ਇਸ ਸਮਾਰੋਹ 'ਚ ਨਹੀਂ ਪਹੁੰਚੇ।

ਸੂਤਰਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਾਲ 'ਗੈਰ ਰਾਜਨੀਤਕ ਇੰਟਰਵਿਊ' ਕਰਨ ਵਾਲੇ ਅਭਿਨੇਤਾ ਅਕਸ਼ੇ ਕੁਮਾਰ ਇਸ ਦੌਰਾਨ ਦੇਸ਼ 'ਚ ਮੌਜੂਦ ਨਾ ਹੋਣ ਦੇ ਚਲਦਿਆਂ ਸਮਾਰੋਹ 'ਚ ਸ਼ਿਰਕਤ ਨਹੀਂ ਹੋ ਸਕੇ। ਉਥੇ ਆਮਿਰ ਖਾਨ ਤੇ ਰਿਤਿਕ ਰੌਸ਼ਨ ਵੀ ਅਜੇ ਦੇਸ਼ ਤੋਂ ਬਾਹਰ ਸਨ, ਜਦਕਿ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸੱਦੇ ਗਏ ਸਿਤਾਰਿਆਂ 'ਚ ਸਲਮਾਨ ਖਾਨ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਸਮਾਰੋਹ 'ਚ ਨਹੀਂ ਪਹੁੰਚ ਸਕੇ।

ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ
ਰਾਸ਼ਟਰਪਤੀ ਭਵਨ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਕਰਨ ਜੌਹਰ, ਰਜਨੀਕਾਂਤ, ਅਨੁਪਮ ਖੇਰ, ਬੋਨੀ ਕਪੂਰ, ਅਨਿਲ ਕਪੂਰ, ਸ਼ਾਹਿਦ ਕਪੂਰ ਤੇ ਕੰਗਨਾ ਰਣੌਤ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। 'ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ' ਦੇ ਪ੍ਰਧਾਨ ਸਿਧਾਰਥ ਰਾਏ ਕਪੂਰ, ਵਿਵੇਕ ਓਬਰਾਏ ਤੇ ਮਧੁਰ ਭੰਡਾਰਕਰ ਵੀ ਰਾਸ਼ਟਰਪਤੀ ਭਵਨ ਪਹੁੰਚੇ।


Tags: Akshay KumarPM ModiNarendra ModiOath Ceremonyਨਰਿੰਦਰ ਮੋਦੀਅਕਸ਼ੇ ਕੁਮਾਰ

Edited By

Rahul Singh

Rahul Singh is News Editor at Jagbani.