FacebookTwitterg+Mail

ਸਪਨਾ ਚੌਧਰੀ ਦੇ ਘਰ ਅਚਾਨਕ ਪਹੁੰਚੀ ਪੁਲਸ, ਜਾਣੋ ਪੂਰਾ ਮਾਮਲਾ

police suddenly arrived at famous dancer sapna chaudhary house
29 December, 2019 04:47:17 PM

ਗੁਰੂਗ੍ਰਾਮ : ਦੇਸ਼ ਦੀ ਮਸ਼ਹੂਰ ਡਾਂਸਰ ਅਤੇ ਬਿੱਗ ਬੌਸ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਪੁਲਸ ਨੇ ਸਪਨਾ ਚੌਧਰੀ ਦੀ ਗੱਡੀ ਦੇ ਐਕਸੀਡੈਂਟ ਤੋਂ ਬਾਅਦ ਉਨ੍ਹਾਂ ਦੇ ਘਰ ਪਹੁੰਚ ਕੇ ਪੁੱਛਗਿੱਛ ਕੀਤੀ। ਸਪਨਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਖੁੱਦ ਮੀਡਿਆ ਨੂੰ ਦਿੱਤੀ। ਗੱਲਬਾਤ ਦੌਰਾਨ ਸਪਨਾ ਚੌਧਰੀ ਨੇ ਦੱਸਿਆ ਕਿ 25 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੀ ਗੱਡੀ ਫਾਰਚੂਨਰ ਦੀ ਕਿਸੇ ਟਰੱਕ ਨਾਲ ਟੱਕਰ ਹੋ ਗਈ ਸੀ। ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ।  ਸਪਨਾ ਨੇ ਦੱਸਿਆ ਕਿ ਕਾਰ ਦਾ ਐਕਸੀਡੈਂਟ ਦਿੱਲੀ ਵਿਚ ਹੋਇਆ ਅਤੇ ਉਹ ਉਸ ਸਮੇਂ ਹਰਿਆਣਾ ਵਿਚ ਸੀ। ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ।
Punjabi Bollywood Tadka
ਗੱਲਬਾਤ ਦੌਰਾਨ ਸਪਨਾ ਨੇ ਦੱਸਿਆ, ‘‘ਮੈਂ ਉਸ ਰਾਤ ਇਕ ਸਟੂਡੀਓ ਵਿਚ ਰਿਕਾਰਡਿੰਗ ਲਈ ਗਈ ਸੀ। ਇਸ ਤੋਂ ਬਾਅਦ ਮੇਰੇ ਦੋ ਹੋਰ ਸਾਥੀ ਗਾਇਕ ਕਲਾਕਾਰ ਲੇਖਕ ਮੈਨੂੰ ਗੁਰੂਗ੍ਰਾਮ ਸਥਿਤ ਮੇਰੇ ਘਰ ’ਤੇ ਉਤਾਰ ਕੇ ਮੇਰੀ ਕਾਰ ਲੈ ਕੇ ਚਲੇ ਗਏ। 25 ਦਸੰਬਰ ਦੀ ਰਾਤ ਹਰਿਆਣਵੀ ਲੇਖਕ ਗਾਇਕ ਵੀਰ ਸਾਹੂ ਵੀ ਮੌਜੂਦ ਸਨ।’’
Punjabi Bollywood Tadka
ਉਥੇ ਹੀ ਵੀਰ ਸਾਹੂ ਨੇ ਕਿਹਾ,‘‘ਉਸ ਰਾਤ ਸਪਨਾ ਨੂੰ ਘਰ ਛੱਡਣ ਤੋਂ ਬਾਅਦ ਮੈਂ ਰਸਤੇ ਵਿਚ ਦੋਸਤ ਰਾਜੀਵ ਨੂੰ ਨਾਲ ਬੈਠਾਇਆ। ਅਸੀਂ ਹਿਸਾਰ ਜਾਣਾ ਸੀ, ਸਾਡੀ ਗੱਡੀ ਥੋੜ੍ਹੀ ਹੀ ਅੱਗੇ ਵਧੀ ਸੀ ਕਿ ਪਿੱਛੋ ਦੀ ਅਣਪਛਾਤੀ ਗੱਡੀ ਨੇ ਸਾਡੀ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਵੀਰ ਸਾਹੂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਜਦੋਂ ਤੱਕ ਮੈਂ ਅਤੇ ਮੇਰਾ ਦੋਸਤ ਹੋਸ਼ ’ਚ ਆਏ ਉਸ ਸਮੇਂ ਤੱਕ ਟੱਕਰ ਮਾਰਨ ਵਾਲੀ ਗੱਡੀ ਮੌਕੇ ਤੋਂ ਫਰਾਰ ਹੋ ਗਈ ਅਤੇ ਸਾਡੇ ’ਤੇ ਸ਼ਰਾਬ ਪੀ ਕੇ ਕਾਰ ਚਲਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।’’


Tags: Sapna ChoudharyPoliceHouseCar AccidentHaryanaGurugram

About The Author

manju bala

manju bala is content editor at Punjab Kesari