FacebookTwitterg+Mail

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਘਰ ਦੀ ਤਲਾਸ਼ੀ ਦੌਰਾਨ ਮਿਲੀਆਂ 5 ਡਾਇਰੀਆਂ, ਹੁਣ ਰੀਆ ਚੱਕਰਵਰਤੀ ਤੋਂ ਹੋਵੇਗੀ ਪੁੱਛਗਿੱਛ

police to question rhea chakraborty in sushant singh rajput suicide case
18 June, 2020 09:26:40 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਪੁਲਸ ਉਨ੍ਹਾਂ ਦੇ ਕਰੀਬੀ ਦੋਸਤਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਹੁਣ ਪੁਲਸ ਸੁਸ਼ਾਂਤ ਸਿੰਘ ਰਾਜਪੂਤ ਦੀ ਕਰੀਬੀ ਦੋਸਤ ਰੀਆ ਚੱਕਰਵਰਤੀ ਤੋਂ ਵੀ ਪੁੱਛਗਿੱਛ ਕਰੇਗੀ। ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕਿਉਂ ਕੀਤੀ। ਪੁੱਛਗਿੱਛ ਦੇ ਇਸ ਦੌਰ 'ਚ ਪੁਲਸ ਨੇ ਅੱਜ ਸੁਸ਼ਾਂਤ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੂੰ ਮੁੰਬਈ ਦੇ ਬਾਂਦਰਾ ਥਾਣੇ 'ਚ ਬੁਲਾਇਆ। ਪੁਲਸ ਮੁਤਾਬਕ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਪੁੱਛਗਿੱਛ 'ਚ ਮਦਦ ਕਰ ਰਹੇ ਹਨ।

ਡੀ. ਸੀ. ਪੀ. ਅਭਿਸ਼ੇਕ ਤ੍ਰਿਮੁਖੇ ਮੁਤਾਬਕ ਇਸ ਮਾਮਲੇ 'ਚ ਹੁਣ ਤੱਕ 10 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਤੋਂ ਵੀ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ ਪਰ ਹੁਣ ਤੱਕ ਇਹ ਸਾਬਤ ਕਰਨ ਲਈ ਜਾਂਚ 'ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਜਿਸ ਤੋਂ ਸੁਸ਼ਾਂਤ ਦੇ ਖ਼ੁਦਕੁਸ਼ੀ ਕਰਨ ਦੀ ਵਜ੍ਹਾ ਪਤਾ ਲੱਗ ਸਕੇ। ਉਹ ਫ਼ਿਲਮ ਉਦਯੋਗ 'ਚ ਧੜੇਬੰਦੀ/ਭੇਦਭਾਵ ਦੇ ਚੱਲਦਿਆਂ ਕਿਸੇ ਵੀ ਤਰ੍ਹਾਂ ਪਰੇਸ਼ਾਨ ਸਨ।

ਪੁਲਸ ਅਨੁਸਾਰ ਸੁਸ਼ਾਂਤ ਰਾਜਪੂਤ ਦੇ ਘਰ ਦੀ ਤਲਾਸ਼ੀ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਭੌਤਿਕ ਵਿਗਿਆਨ 'ਚ ਵਿਸ਼ੇਸ਼ ਦਿਲਚਸਪੀ ਰੱਖਦੇ ਸਨ। ਉਨ੍ਹਾਂ ਦੇ ਘਰ 'ਚੋਂ 5 ਡਾਇਰੀਆਂ ਮਿਲੀਆਂ ਹਨ, ਜਿਸ 'ਚ ਉਹ ਕਿਤਾਬਾਂ 'ਚੋਂ ਪੜ੍ਹੇ ਅਹਿਮ ਕੋਟ ਲਿਖਦੇ ਸਨ।

ਸੁਸ਼ਾਂਤ ਰਾਜਪੂਤ ਦੇ ਘਰ ਦੀ ਜਾਂਚ ਦੌਰਾਨ ਪੁਲਸ ਨੂੰ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜੋ ਦੱਸਦੇ ਹਨ ਕਿ ਉਨ੍ਹਾਂ ਨੇ ਨਾਗਾਲੈਂਡ ਦੀ ਸਰਕਾਰ ਦੇ ਸੀ. ਐਮ. ਫੰਡ ਰਾਹਤ ਫੰਡ 'ਚ ਤਕਰੀਬਨ ਡੇਢ ਕਰੋੜ ਦੀ ਮਦਦ ਕੀਤੀ ਸੀ। ਨਾਗਾਲੈਂਡ ਦੀ ਸਰਕਾਰ ਦੁਆਰਾ ਉਨ੍ਹਾਂ ਨੂੰ ਭੇਜਿਆ ਗਿਆ 'ਥੈਂਕਸ ਯੂ ਲੈਟਰ' ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਸਮਾਜ ਸੇਵਾ 'ਚ ਵੀ ਸਰਗਰਮ ਸਨ।

ਫਿਲਹਾਲ ਪੁਲਸ ਹੁਣ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਪਿੱਛੇ ਦਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਦੇ ਨੇੜਲੇ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ।


Tags: Police QuestionRhea ChakrabortySushant Singh RajputSuicide Case

About The Author

sunita

sunita is content editor at Punjab Kesari