FacebookTwitterg+Mail

ਆਮਿਰ ਦੇ ਪੱਖਪਾਤ ਵਾਲੇ ਬਿਆਨ 'ਤੇ ਸਿਆਸੀ ਰੌਲਾ

politics on aamir khans statement
25 November, 2015 04:04:30 PM
ਨਵੀਂ ਦਿੱਲੀ- ਬਾਲੀਵੁੱਡ ਦੇ ਚੋਟੀ ਦੇ ਅਭਿਨੇਤਾ ਆਮਿਰ ਖਾਨ ਦੇ ਪੱਖਪਾਤ ਦੇ ਮੁੱਦੇ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਦੇਸ਼ ਭਰ ਵਿਚ ਸਿਆਸੀ ਰੌਲਾ ਮਚ ਗਿਆ ਹੈ। ਸੱਤਾਧਾਰੀ ਭਾਜਪਾ ਅਤੇ ਉਸ ਦੇ ਹਮਾਇਤੀਆਂ ਨੇ ਉਨ੍ਹਾਂ ਦੇ ਬਿਆਨ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਦੇਸ਼ 'ਤੇ ਦਾਗ ਲਾਉਣ ਦੀ ਇਕ ਸਾਜ਼ਿਸ਼ ਹੈ।
ਨਾਲ ਹੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਨੇ ਆਮਿਰ ਖਾਨ ਦੇ ਬਿਆਨ ਨੂੰ ਸਹੀ ਠਹਿਰਾਇਆ ਹੈ ਤੇ ਸਰਕਾਰ ਨੂੰ ਕਿਹਾ ਹੈ ਕਿ ਹੁਣ ਤਾਂ ਇਸ ਪਾਸੇ ਧਿਆਨ ਦੇ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਸੋਸ਼ਲ ਮੀਡੀਆ 'ਤੇ ਵੀ ਲੋਕ ਅਭਿਨੇਤਾ ਆਮਿਰ ਖਾਨ ਦੇ ਬਿਆਨ ਦੀ ਹਮਾਇਤ ਤੇ ਵਿਰੋਧ 'ਚ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਹਨ।

Tags: ਆਮਿਰ ਖਾਨ ਪੱਖਪਾਤ Aamir Khan Controversial Statement