FacebookTwitterg+Mail

ਦੇਵ ਖਰੌੜ ਨੇ ਇਸ ਕਰਕੇ ਛੱਡੀ ਸੀ 'ਪੰਜਾਬ ਪੁਲਸ' ਦੀ ਨੌਕਰੀ, ਰਿਸ਼ਤੇਦਾਰਾਂ ਦੇ ਸੁਣਨੇ ਪੈਂਦੇ ਸਨ ਤਾਅਨੇ-ਮਿਹਣੇ

pollywood actor dev kharoud
20 June, 2020 09:33:29 AM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਕਮਾਲ ਦੇ ਐਕਸ਼ਨ ਹੀਰੋ ਦੇਵ ਖਰੌੜ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਖ਼ੂਬ ਪਸੰਦ ਕਰਦੇ ਹਨ, ਜਿਸ ਦਾ ਪਤਾ ਚੱਲਦਾ ਹੈ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ।

ਦੇਵ ਖਰੌੜ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚੋਂ ਬੀ. ਏ. ਕੀਤੀ। ਉਹ ਵਾਲੀਬਾਲ ਦੇ ਚੰਗੇ ਖ਼ਿਡਾਰੀ ਰਹੇ ਹਨ।

ਉੱਚੇ ਲੰਬੇ ਕੱਦ ਅਤੇ ਖੇਡ 'ਚ ਵਧੀਆ ਹੋਣ ਕਰਕੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਸ ਭਰਤੀ ਹੋਣ ਲਈ ਜ਼ੋਰ ਪਾਇਆ ਤੇ ਪੁਲਸ ਟੈਸਟ ਦੇਣ ਤੋਂ ਬਾਅਦ ਉਹ ਪੰਜਾਬ ਪੁਲਸ 'ਚ ਭਰਤੀ ਹੋ ਗਏ ਪਰ ਉਨ੍ਹਾਂ ਦਾ ਮਨ ਤਾਂ ਐਕਟਿੰਗ 'ਚ ਹੀ ਸੀ, ਜਿਸ ਕਰਕੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਦਿੱਤਾ। ਇਸ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਾਹਨੇ ਦੇਣ ਲੱਗ ਗਏ ਕਿ ਇਸ ਮੁੰਡੇ ਦਾ ਕੁਝ ਨਹੀਂ ਹੋਣਾ ਪਰ ਦੇਵ ਖਰੌੜ ਆਪਣੀ ਅਦਾਕਾਰੀ ਦੇ ਖ਼ੇਤਰ 'ਚ ਲਗਾਤਾਰ ਮਿਹਨਤ ਕਰਦੇ ਰਹੇ।

ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਕਬੱਡੀ ਇੱਕ ਮੁਹੱਬਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ। ਪਿਛਲੇ ਸਾਲ ਆਈਆਂ ਸੁਪਰ ਹਿੱਟ ਫ਼ਿਲਮਾਂ 'ਬਲੈਕੀਆ' ਅਤੇ 'ਡੀ ਐੱਸ ਪੀ ਦੇਵ' ਵੱਖ- ਵੱਖ ਕੈਟਾਗਿਰੀਆਂ ਲਈ ਨੌਮੀਨੇਟ ਹੋਈਆਂ ਹਨ। ਦੇਵ ਖਰੌੜ ਖੁਦ ਵੀ 'ਬਲੈਕੀਆ' ਫ਼ਿਲਮ ਲਈ ਬੈਸਟ ਐਕਟਰ ਦੀ ਕੈਟਾਗਿਰੀ ਲਈ ਨੌਮੀਨੇਟ ਹੋਏ ਹਨ।


Tags: Dev KharoudKabbadi Ik MohhabatSadda HaqRupinder GandhiRupinder Gandhi 2Dakuan Da MundaBlackia DSP DevZakhmiDakuan Da Munda 2

About The Author

sunita

sunita is content editor at Punjab Kesari