FacebookTwitterg+Mail

ਪਤੀ ਨਾਲ ਇੰਝ ਇੰਜੁਆਏ ਕਰ ਰਹੀ ਹੈ ਕਵਿਤਾ ਕੌਸ਼ਿਕ, ਤਸਵੀਰਾਂ ਵਾਇਰਲ

pollywood actress kavita kaushik shared pics on her instagram account
28 July, 2019 03:27:40 PM

ਜਲੰਧਰ (ਬਿਊਰੋ) — ਟੀ. ਵੀ. ਸੀਰੀਅਲ 'ਐੱਫ. ਆਈ. ਆਰ' 'ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਕਵਿਤਾ ਕੌਸ਼ਿਕ ਨੇ ਪੰਜਾਬੀ ਇੰਡਸਟਰੀ 'ਚ ਵੀ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਹਾਲ ਹੀ 'ਚ ਉਸ ਦੀ ਫਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਈ।

Punjabi Bollywood Tadka

ਆਪਣੇ ਰੁਝੇਵਿਆਂ ਤੋਂ ਵਿਹਲ ਕੱਢ ਕੇ ਕਵਿਤਾ ਕੌਸ਼ਿਕ ਪਤੀ ਨਾਲ ਇੰਜੁਆਏ ਕਰ ਰਹੀ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੇ ਪਤੀ ਨਾਲ ਕਿਵੇਂ ਮਸਤੀ ਕਰ ਰਹੀ ਹੈ। ਇਨ੍ਹਾਂ 'ਚੋਂ ਕਈ ਵੀਡੀਓਜ਼ ਵੀ ਹਨ ਅਤੇ ਕਈ ਤਸਵੀਰਾਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਕਵਿਤਾ ਕੌਸ਼ਿਕ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਉਸ ਨੇ ਬਹੁਤ ਹੀ ਖੂਬਸੂਰਤ ਸੁਨੇਹੇ ਵੀ ਲਿਖਿਆ। 

Punjabi Bollywood Tadka
ਦੱਸ ਦਈਏੇ ਕਿ ਕਵਿਤਾ ਕੌਸ਼ਿਕ ਪੰਜਾਬੀ ਇੰਡਸਟਰੀ 'ਚ ਲਗਾਤਾਰ ਸਰਗਰਮ ਹੈ ਅਤੇ ਕਈ ਸੁਪਰਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੀ ਹੈ।


Tags: Kavita KaushikInstagram PictuersViralMindo TaseeldarniVadhayiyaan Ji VadhayiyaanPunjabi Celebrity

Edited By

Sunita

Sunita is News Editor at Jagbani.