FacebookTwitterg+Mail

ਰਿਲੇਸ਼ਨਸ਼ਿਪ ਨੂੰ ਲੈ ਕੇ ਮਾਹੀ ਗਿੱਲ ਨੇ ਪਹਿਲੀ ਵਾਰ ਖੋਲ੍ਹੇ ਰਾਜ਼, ਫਿਲਮੀ ਗਲਿਆਰਿਆਂ 'ਚ ਛਿੜੀ ਚਰਚਾ

pollywood actress mahie gill talking about her personal life relationship
03 July, 2019 11:37:14 AM

ਮੁੰਬਈ (ਬਿਊਰੋ) - 'ਕੈਰੀ ਆਨ ਜੱਟਾ', 'ਸ਼ਰੀਕ', 'ਹਵਾਏ', 'ਮਿੱਟੀ ਵਾਜਾਂ ਮਾਰਦੀ' ਅਤੇ 'ਚੱਕ ਦੇ ਫੱਟੇ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਮਾਹੀ ਗਿੱਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਫੈਮਿਲੀ ਆਫ ਠਾਕੁਰਗੰਜ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਮਾਹੀ ਗਿੱਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇਕ ਸੱਚ ਡੇਕਨ ਕ੍ਰੋਨਕਿਲ ਨੂੰ ਦਿੱਤੀ ਇੰਟਰਵਿਊ 'ਚ ਦੱਸਿਆ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਦਰਅਸਲ, ਮਾਹੀ ਗਿੱਲ ਨੇ ਦੱਸਿਆ ਕਿ 'ਉਹ ਲੰਬੇ ਸਮੇਂ ਤੋਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਹੈ ਅਤੇ ਉਨ੍ਹਾਂ ਦੀ ਢਾਈ ਸਾਲ ਦੀ ਬੇਟੀ ਵੀ ਹੈ, ਜਿਸ ਦਾ ਨਾਂ ਵੇਰੋਨਿਕਾ ਹੈ।

Punjabi Bollywood Tadka

ਹੁਣ ਤੱਕ ਮਾਹੀ ਗਿੱਲ ਦੀ ਪਰਸਨਲ ਲਾਈਫ ਬਾਰੇ ਪ੍ਰਸ਼ੰਸਕਾਂ ਨੂੰ ਜ਼ਿਆਦਾ ਨਹੀਂ ਪਤਾ ਸੀ। ਪਹਿਲੀ ਵਾਰ ਇਸ ਬਾਰੇ ਮਾਹੀ ਗਿੱਲ ਨੇ ਦੱਸਿਆ ਕਿ ਮੈਂ ਵਿਆਹੁਤਾ ਨਹੀਂ ਹਾਂ ਪਰ ਮੇਰਾ ਇਕ ਬੁਆਏਫ੍ਰੈਂਡ ਹੈ ਅਤੇ ਅਸੀਂ ਜਲਦ ਵਿਆਹ ਕਰਵਾ ਲਵਾਂਗੇ ਪਰ ਵਿਆਹ ਕਰਨ ਅਤੇ ਨਾ ਕਰਨ ਨਾਲ ਸਾਡੇ ਰਿਸ਼ਤੇ 'ਚ ਕੋਈ ਫਰਕ ਨਹੀਂ ਪੈਂਦਾ। ਅਸੀਂ ਦੋਵੇਂ ਇਕ-ਦੂਜੇ ਦੀ ਇੱਜ਼ਤ ਕਰਦੇ ਹਾਂ।' ਹਾਲਾਂਕਿ ਮਾਹੀ ਗਿੱਲ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਬੇਟੀ ਨੂੰ ਅਡਾਪਟ ਕੀਤਾ ਹੈ ਜਾਂ ਜਨਮ ਦਿੱਤਾ ਹੈ। ਇਸ ਤੋਂ ਇਲਾਵਾ ਮਾਹੀ ਗਿੱਲ ਨੇ ਦੱਸਿਆ ਕਿ ਮੇਰੀ ਬੇਟੀ ਮੇਰੇ ਨਾਲ ਰਹਿੰਦੀ ਹੈ। ਮੇਰੀ ਅੰਟੀ ਉਸ ਦਾ ਪੂਰੀ ਖਿਆਲ ਰੱਖਦੀ ਹੈ। ਮੈਂ ਵੀ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੁੰਬਈ 'ਚ ਰਹਾਂ। 

Punjabi Bollywood Tadka

ਦੱਸ ਦਈਏ ਕਿ ਮਾਹੀ ਗਿੱਲ ਫਿਲਮ ਇੰਡਸਟਰੀ ਦੀਆਂ ਨਾਮੀ ਅਦਾਕਾਰਾਂ 'ਚ ਸ਼ੁਮਾਰ ਹੈ। ਫਿਲਮ 'ਫੈਮਿਲੀ ਆਫ ਠਾਕੁਰਗੰਜ' 'ਚ ਮਾਹੀ ਗਿੱਲ ਵੱਡੇ ਪਰਦੇ 'ਤੇ 'ਦਬੰਗ ਨੂੰਹ' ਦੇ ਕਿਰਦਾਰ 'ਚ ਜਿੰਮੀ ਸ਼ੇਰਗਿੱਲ ਨਾਲ ਰੋਮਾਂਸ ਕਰੇਗੀ। ਹਾਲ ਹੀ 'ਚ ਉਹ ਵੈੱਬ ਸੀਰੀਜ਼ 'ਅਪਾਰਣ' 'ਚ ਵੀ ਨਜ਼ਰ ਆਈ ਸੀ। ਮਾਹੀ ਗਿੱਲ 'ਦੇਵ ਡੀ', 'ਗੁਲਾਲ', 'ਸਾਹਿਬ ਬੀਵੀ ਔਰ ਗੈਂਗਸਟਰ' ਅਤੇ 'ਦਬੰਗ' ਵਰਗੀਆਂ ਫਿਲਮਾਂ 'ਚ ਸਾਨਦਾਰ ਅਭਿਨੈ ਕਰ ਚੁੱਕੀ ਹੈ। ਮਾਹੀ ਗਿੱਲ ਨੂੰ 'ਦੇਵ ਡੀ' 'ਚ ਪਾਰੋ ਦੀ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ।  2010 'ਚ ਮਾਹੀ ਗਿੱਲ ਨੇ ਫਿਲਮਫੇਅਰ ਆਲੋਚਕ ਪੁਰਸਕਾਰ ਵੀ ਜਿੱਤਿਆ ਸੀ।

Punjabi Bollywood Tadka


Tags: Mahie GillMitti Wajaan MaardiChak De PhatteCarry On JattaDev D HawayeinSaheb Biwi Aur Gangster

Edited By

Sunita

Sunita is News Editor at Jagbani.