FacebookTwitterg+Mail

ਪੰਜਾਬੀ ਕਲਾਕਾਰਾਂ ਨੇ ਚੀਨ ਬਾਰਡਰ 'ਤੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

pollywood celebs pay heartfelt condolences to soldiers martyered in ladakh
18 June, 2020 12:56:21 PM

ਜਲੰਧਰ (ਬਿਊਰੋ) - ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹੋਈ ਝੜਪ 'ਚ ਭਾਰਤ ਦੇ ਕਰਨਲ ਸਮੇਤ 20 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇਸ ਝੜਪ 'ਚ 43 ਚੀਨੀ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਪਰ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਮਿਲੇ। ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਅਤੇ ਪੂਰੇ ਦੇਸ਼ 'ਚ ਗਮ ਦਾ ਮਾਹੌਲ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਫ਼ਿਲਮੀ ਸਿਤਾਰਿਆਂ ਨੇ ਵੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
 

 
 
 
 
 
 
 
 
 
 
 
 
 
 

🙏🏼

A post shared by Neeru Bajwa (@neerubajwa) on Jun 17, 2020 at 11:42am PDT

ਪਾਲੀਵੁੱਡ ਫ਼ਿਲਮ ਉਦਯੋਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਪੰਜਾਬ ਦੇ ਸ਼ਹੀਦਾਂ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।

ਇਸੇ ਤਰ੍ਹਾਂ ਗਾਇਕਾ ਅਨਮੋਲ ਗਗਨ ਮਾਨ ਨੇ ਵੀ ਸ਼ਹੀਦ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ 'ਮੇਰੇ ਸ਼ਹਿਰ ਦਾ ਬਹਾਦਰ ਦਲੇਰ ਨੌਜਵਾਨ ਵੀਰ ਗੁਰਤੇਜ ਸਿੰਘ ਦੇਸ਼ ਲਈ ਸ਼ਹੀਦ ਹੋ ਗਿਆ, ਪਤਾ ਨਹੀਂ ਵਾਹਿਗੁਰੂ ਤੂੰ ਇਨਸਾਨ 'ਚੋਂ ਨਫ਼ਰਤ ਕਦੋਂ ਖ਼ਤਮ ਕਰਨੀ ਹੈ, ਕਿਹੜੀ ਗੱਲੋਂ ਮਾਰ ਰਹੇ ਹਨ ਇੱਕ-ਦੂਜੇ ਨੂੰ। ਵਾਹਿਗੁਰੂ ਪਰਿਵਾਰ ਨੂੰ ਹਿੰਮਤ ਬਖਸ਼ੇ।'

 
 
 
 
 
 
 
 
 
 
 
 
 
 

Salute ....jai jawaan 🙏🙏

A post shared by Dev Kharoud (@dev_kharoud) on Jun 17, 2020 at 5:33am PDT

ਇਸੇ ਤਰ੍ਹਾਂ ਅਦਾਕਾਰ ਦੇਵ ਖਰੋੜ, ਮਿਸ ਪੂਜਾ ਅਤੇ ਯੁਵਰਾਜ ਹੰਸ ਨੇ ਵੀ ਭਾਰਤੀ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ, ਉਹਨਾਂ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

 
 
 
 
 
 
 
 
 
 
 
 
 
 

Salute 🙏🏻 #indianarmy #jaihind

A post shared by Miss Pooja (@misspooja) on Jun 16, 2020 at 9:19pm PDT

 
 
 
 
 
 
 
 
 
 
 
 
 
 

Vande Mataram🙏🏻🙏🏻

A post shared by Yuvraaj Hans (@yuvrajhansofficial) on Jun 16, 2020 at 11:08pm PDT


Tags: Heartfelt CondolencesSoldiers MartyeredLadakhNeeru BajwaDev KharoudYuvraj HansAnmol Gagan Maan

About The Author

sunita

sunita is content editor at Punjab Kesari