FacebookTwitterg+Mail

ਹਨੀ ਸਿੰਘ-ਬਾਦਸ਼ਾਹ ਸਮੇਤ ਦੇਖੋ ਇਨ੍ਹਾਂ ਪੰਜਾਬੀ ਰੈਪਰਜ਼ ਦੀਆਂ ਖੂਬਸੂਰਤ ਪਤਨੀਆਂ

pollywood star wives
12 July, 2018 08:20:32 PM

ਜਲੰਧਰ (ਬਿਊਰੋ)— ਪੰਜਾਬੀ ਗੀਤਾਂ 'ਚ ਇਕ ਛੋਟਾ ਜਿਹਾ ਰੈਪ ਗਾਉਣ ਵਾਲੇ ਇਹ ਚਾਰ ਰੈਪਰਜ਼ ਅੱਜ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਇਕ ਸਮਾਂ ਸੀ, ਜਦੋਂ ਕਈ ਰੈਪ ਬੋਲਮ ਤੋਂ ਬਾਅਦ ਵੀ ਇਨ੍ਹਾਂ ਨੂੰ ਕੋਈ ਖਾਸ ਪਛਾਣ ਨਹੀਂ ਸੀ ਮਿਲੀ ਪਰ ਜਿਵੇਂ ਹੀ ਹਨੀ ਸਿੰਘ ਦੀਆਂ ਰੈਪਜ਼ ਨੇ ਰਫਤਾਰ ਫੜਨੀ ਸ਼ੁਰੂ ਕੀਤੀ ਤਾਂ ਇਕ ਤੋਂ ਬਾਅਦ ਇਕ ਰੈਪਰ ਬਾਲੀਵੁੱਡ 'ਚ ਆਪਣਾ ਹੱਥ ਅਜ਼ਮਾਉਣ ਲੱਗੇ। ਹਨੀ ਸਿੰਘ ਅਤੇ ਬਾਦਸ਼ਾਹ ਵਰਗੇ ਰੈਪਰਜ਼ ਨੇ ਬਾਲੀਵੁੱਡ 'ਚ ਕਾਫੀ ਧਮਾਲ ਮਚਾਇਆ ਪਰ ਕੋਈ ਇਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਨਹੀਂ ਜਾਣਦਾ। ਇੱਥੋਂ ਤੱਕ ਕਿ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਕੁਆਰੇ ਹਨ ਜਾਂ ਵਿਆਹੁਤਾ। ਹਨੀ ਸਿੰਘ, ਰਫਤਾਰ, ਬਾਦਸ਼ਾਹ, ਬੋਹੇਮੀਆ ਵਰਗੇ ਰੈਪਰਜ਼ ਦੀਆਂ ਪਤਨੀਆਂ ਦੀ ਖੂਬਸੂਰਤੀ ਬਾਲੀਵੁੱਡ ਹਸੀਨਾਵਾਂ ਨੂੰ ਜ਼ਬਰਦਸਤ ਟੱਕਰ ਦਿੰਦੀ ਹੈ।  

Punjabi Bollywood Tadka
ਰਫਤਾਰ
ਇਸ ਲਿਸਟ 'ਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਪਰਹਿੱਟ ਰੈਪਰ ਰਫਤਾਰ ਦੀ। ਜਾਣਕਾਰੀ ਮੁਤਾਬਕ ਰਫਤਾਰ ਦਾ ਅਸਲੀ ਨਾਂ ਦਿਲੀਨ ਨਾਇਰ ਹੈ। ਉਨ੍ਹਾਂ ਨੇ ਕੋਮਲ ਨਾਂ ਦੀ ਲੜਕੀ ਨਾਲ ਸਾਲ 2016 'ਚ ਵਿਆਹ ਕੀਤਾ, ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ।

Punjabi Bollywood Tadka
ਯੋ ਯੋ ਹਨੀ ਸਿੰਘ
ਯੋ ਯੋ ਹਨੀ ਸਿੰਘ ਤੋਂ ਤਾਂ ਬੱਚਾ-ਬੱਚਾ ਵਾਕਿਫ ਹੈ। ਹਨੀ ਸਿੰਘ ਨੇ ਸਾਲ 2011 'ਚ ਆਪਣੀ ਸਕੂਲਮੇਟ ਸ਼ਾਲਿਨੀ ਸਿੰਘ ਨਾਲ ਵਿਆਹ ਕੀਤਾ। ਦੋਵੇਂ ਇਕੱਠੇ ਦਿੱਲੀ ਦੇ ਗੁਰੂ ਨਾਨਕ ਪਬਲਿਕ ਸਕੂਲ 'ਚ ਪੜ੍ਹਦੇ ਸਨ।

Punjabi Bollywood Tadka
ਬਾਦਸ਼ਾਹ
ਬਾਦਸ਼ਾਹ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। ਉਨ੍ਹਾਂ ਨੇ ਜੈਸਮੀਨ ਨਾਲ ਵਿਆਹ ਕੀਤਾ ਸੀ। ਜੇਕਰ ਬਾਦਸ਼ਾਹ ਸਫਲ ਰੈਪਰ ਨਾ ਬਣਦੇ ਤਾਂ ਉਹ ਆਈ. ਐੱਸ. ਅਫਸਰ ਬਣਨ ਦੀ ਤਿਆਰੀ ਕਰਦੇ।

Punjabi Bollywood Tadka
ਬੋਹੇਮੀਆ
ਪਾਕਿ-ਅਮਰੀਕੀ ਰੈਪਰ ਬੋਹੇਮੀਆ ਨੂੰ ਤਾਂ ਸਾਰੇ ਹੀ ਜਾਣਦੇ ਹਨ। ਉਹ ਸਿੰਗਰ ਸੁੱਖੀ ਨਾਲ ਮਸ਼ਹੂਰ ਗੀਤ 'ਜੈਗੂਆਰ' 'ਚ ਦਿਖੇ ਸਨ। ਇਨ੍ਹਾਂ ਦਾ ਅਸਲੀ ਨਾਂ ਰੋਜਰ ਡੇਵਿਡ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਸੰਨੀ ਡੇਵਿਡ ਹੈ। ਰੈਪਰ ਬੋਹੇਮੀਆ ਨੇ ਸੰਨੀ ਡੇਵਿਡ ਨਾਲ ਮਸੀਹੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।


Tags: RaftaarYo Yo Honey SinghBadshahBohemiaPollywood Star

Edited By

Chanda Verma

Chanda Verma is News Editor at Jagbani.