FacebookTwitterg+Mail

ਵਿਆਹ ਤੋਂ ਬਾਅਦ ਪਹਿਲੀ ਵਾਰ ਪਤੀ ਨਾਲ ਮੀਡੀਆ ਸਾਹਮਣੇ ਆਈ ਪੂਜਾ ਬੱਤਰਾ

pooja batra dinner night nawab shah
21 July, 2019 12:07:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਨੇ ਅਦਾਕਾਰ ਨਵਾਬ ਸ਼ਾਹ ਨੇ ਹਾਲ ਹੀ 'ਚ ਦੂਜਾ ਵਿਆਹ ਕਰਵਾਇਆ ਹੈ। ਦੋਵਾਂ ਨੇ ਕੁਝ ਦਿਨ ਪਹਿਲਾਂ ਹੀ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਹੁਣ ਪੂਜਾ ਬੱਤਰਾ ਅਤੇ ਨਵਾਬ ਸ਼ਾਹ ਨੇ ਆਪਣੇ ਕਰੀਬੀ ਦੋਸਤਾਂ ਲਈ ਡਿਨਰ ਪਾਰਟੀ ਹੋਸਟ ਕੀਤੀ।
Punjabi Bollywood Tadka
ਡਿਨਰ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ। ਡਿਨਰ ਪਾਰਟੀ 'ਚ ਸੁਮੋਨਾ ਚੱਕਰਵਰਤੀ, ਪਤੀ ਨਾਲ ਅਮ੍ਰਿਤਾ ਅਰੋੜਾ, ਫਿਲਮ ਡਾਇਰੈਕਟਰ ਰਾਜੀਵ ਰਾਏ ਅਤੇ ਪ੍ਰੋਡਿਊਸਰ ਸ਼ੱਬੀਰ ਬਾਕਸਵਾਲਾ ਵਰਗੇ ਕਲਾਕਾਰ ਪਾਰਟੀ 'ਚ ਪਹੁੰਚੇ।
Punjabi Bollywood Tadka
ਦੱਸ ਦੇਈਏ ਕਿ ਵਿਆਹ ਤੋਂ ਬਾਅਦ ਇਹ ਕਪਲ ਦੀ ਫਸਟ ਪਬਲਿਕ ਅਪੀਅਰੰਸ ਹੈ। ਪਾਰਟੀ 'ਚ ਪੂਜਾ ਬੱਤਰਾ ਬਲੈਕ ਕਲਰ ਦੀ ਆਊਟਫਿਟ ਪਹਿਨੀ ਨਜ਼ਰ ਆਈ, ਉੱਥੇ ਹੀ ਨਵਾਬ ਜੀਨਸ ਅਤੇ ਸ਼ਰਟ 'ਚ ਕਾਫੀ ਹੈਂਡਸਮ ਨਜ਼ਰ ਆਏ।
Punjabi Bollywood Tadka
ਦੱਸ ਦਈਏ ਕਿ ਪੂਜਾ ਬੱਤਰਾ ਜਦੋਂ ਇੰਡਸਟਰੀ 'ਚ ਸੈਟਲ ਹੋ ਰਹੀ ਸੀ ਤਾਂ ਉਹ ਡਾਕਟਰ ਸੋਨੂੰ ਐੱਸ ਆਹਲੂਵਾਲੀਆ ਨਾਂ ਦੇ ਸ਼ਖਸ ਦੇ ਪਿਆਰ 'ਚ ਪੈ ਗਈ ਸੀ ਅਤੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ। ਦੋਵਾਂ ਨੇ ਸਾਲ 2002 'ਚ ਵਿਆਹ ਕਰਵਾ ਲਿਆ ਸੀ ਪਰ ਵਿਆਹ ਤੋਂ ਥੋੜੇ ਸਾਲ ਬਾਅਦ ਹੀ ਉਨ੍ਹਾਂ ਦੇ ਇਸ ਰਿਸ਼ਤੇ 'ਚ ਖਟਾਸ ਆਉਣੀ ਸ਼ੁਰੂ ਹੋ ਗਈ ਸੀ।
Punjabi Bollywood Tadka
ਪੂਜਾ ਬੱਤਰਾ ਨੇ 'ਵਿਰਾਸਤ', 'ਨਾਇਕ', 'ਹਸੀਨਾ ਮਾਨ ਜਾਏਗੀ' ਸਮੇਤ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਪੂਜਾ ਤੋਂ ਪਹਿਲਾਂ ਨਵਾਬ ਸ਼ਾਹ ਦੀ ਟੀ. ਵੀ. ਅਦਾਕਾਰਾ ਅਤੇ ਹੁਣ ਪਾਲੀਵੁੱਡ 'ਚ ਕੰਮ ਕਰ ਰਹੀ ਕਵਿਤਾ ਕੌਸ਼ਿਕ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Pooja BatraDinner NightNawab ShahBollywood Celebrityਪੂਜਾ ਬੱਤਰਾ ਨਵਾਬ ਸ਼ਾਹ

About The Author

manju bala

manju bala is content editor at Punjab Kesari