FacebookTwitterg+Mail

ਮਸ਼ਹੂਰ ਅਦਾਕਾਰ ਨਾਲ ਵਿਆਹ ਦੇ ਬੰਧਨ 'ਚ ਬੱਝੀ ਪੂਜਾ ਬੱਤਰਾ (ਦੇਖੋ ਤਸਵੀਰਾਂ)

pooja batra marries nawab shah secretly
13 July, 2019 11:54:49 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਨੇ ਅਦਾਕਾਰ ਨਵਾਬ ਸ਼ਾਹ ਨਾਲ ਦੂਜਾ ਵਿਆਹ ਕਰਵਾ ਲਿਆ ਹੈ। ਇਕ ਰਿਪੋਰਟ ਮੁਤਾਬਕ, ਦੋਵਾਂ ਨੇ ਕੁਝ ਦਿਨ ਪਹਿਲਾਂ ਹੀ ਪੂਰੇ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ ਹੈ ਅਤੇ ਜਲਦ ਹੀ ਇਹ ਦੋਵੇਂ ਆਪਣਾ ਵਿਆਹ ਰਜਿਸਟਰ ਕਰਵਾਉਣ ਜਾ ਰਹੇ ਹਨ। ਪੂਜਾ ਨੇ ਕੁਝ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕੁਝ ਤਸਵੀਰਾਂ ਪਾਈਆਂ ਹਨ, ਜਿਸ 'ਚ ਉਸ ਦੀਆਂ 'ਚ ਚੂੜ੍ਹਾ ਪਾਇਆ ਹੋਆਿ ਨਜ਼ਰ ਆ ਰਿਹਾ ਹੈ। 

Punjabi Bollywood Tadka
ਦੱਸ ਦਈਏ ਕਿ ਪੂਜਾ ਬੱਤਰਾ ਜਦੋਂ ਇੰਡਸਟਰੀ 'ਚ ਸੈਟਲ ਹੋ ਰਹੀ ਸੀ ਤਾਂ ਉਹ ਡਾਕਟਰ ਸੋਨੂੰ ਐੱਸ ਆਹਲੂਵਾਲੀਆ ਨਾਂ ਦੇ ਸ਼ਖਸ ਦੇ ਪਿਆਰ 'ਚ ਪੈ ਗਈ ਸੀ ਅਤੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ। ਦੋਵਾਂ ਨੇ ਸਾਲ 2002 'ਚ ਵਿਆਹ ਕਰਵਾ ਲਿਆ ਸੀ ਪਰ ਵਿਆਹ ਤੋਂ ਥੋੜੇ ਸਾਲ ਬਾਅਦ ਹੀ ਉਨ੍ਹਾਂ ਦੇ ਇਸ ਰਿਸ਼ਤੇ 'ਚ ਖਟਾਸ ਆਉਣੀ ਸ਼ੁਰੂ ਹੋ ਗਈ ਸੀ।

Punjabi Bollywood Tadka

ਪੂਜਾ ਬੱਤਰਾ ਨੇ 'ਵਿਰਾਸਤ', 'ਨਾਇਕ', 'ਹਸੀਨਾ ਮਾਨ ਜਾਏਗੀ' ਸਮੇਤ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਪੂਜਾ ਤੋਂ ਪਹਿਲਾਂ ਨਵਾਬ ਸ਼ਾਹ ਦੀ ਟੀ. ਵੀ. ਅਦਾਕਾਰਾ ਅਤੇ ਹੁਣ ਪਾਲੀਵੁੱਡ 'ਚ ਕੰਮ ਕਰ ਰਹੀ ਕਵਿਤਾ ਕੌਸ਼ਿਕ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ।

 

 
 
 
 
 
 
 
 
 
 
 
 
 
 

A story you can make a movie on ❤️🦋🥂🤪🎬🎥

A post shared by Nawab Shah (@nawwabshah) on Jul 4, 2019 at 9:32am PDT

ਕਵਿਤਾ ਕੌਸ਼ਿਕ ਹੁਣ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹੈ ਅਤੇ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਰਹੀ ਹੈ। ਉਨ੍ਹਾਂ ਦੀ ਹਾਲ 'ਚ ਹੀ ਕਰਮਜੀਤ ਅਨਮੋਲ ਨਾਲ ਫਿਲਮ ਆਈ ਹੈ 'ਮਿੰਦੋ ਤਸੀਲਦਾਰਨੀ' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


Tags: Pooja BatraSecretly MarriageNawab SshahBollywood Celebrityਪੂਜਾ ਬੱਤਰਾ ਨਵਾਬ ਸ਼ਾਹ

Edited By

Sunita

Sunita is News Editor at Jagbani.