FacebookTwitterg+Mail

ਸਾਹਮਣੇ ਆਈਆਂ ਪੂਜਾ ਬੱਤਰਾ ਦੇ ਵਿਆਹ ਦੀਆਂ ਤਸਵੀਰਾਂ

pooja batra marries nawab shah secretly
15 July, 2019 04:25:55 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਦੇ ਵਿਆਹ ਦੀਆਂ ਕੁਝ ਤਸਵੀਰ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਦੋਵੇਂ ਇਨੀਂ ਦਿਨੀਂ ਗੋਆ 'ਚ ਹਨੀਮੂਨ ਮਨਾ ਰਹੇ ਹਨ। ਪੂਜਾ ਨੇ ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਸੀ ਕੀਤਾ ਪਰ ਹੁਣ ਉਸ ਨੇ ਆਪਣੇ ਇਸ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ। 

Punjabi Bollywood Tadka
ਪੂਜਾ ਬੱਤਰਾ ਨੇ ਦੱਸਿਆ ਕਿ ਰਿਲੇਸ਼ਨਸ਼ਿਪ ਦੇ ਸ਼ੁਰੂਆਤੀ ਦੌਰ 'ਚ ਨਵਾਬ ਮੈਨੂੰ ਏਅਰਪੋਰਟ 'ਤੇ ਲੈਣ ਆਏ ਸਨ ਅਤੇ ਉਹ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ, ਜਿਸ ਤੋਂ ਬਾਅਦ ਉਹ ਮੇਰੇ ਮਾਤਾ-ਪਿਤਾ ਨੂੰ ਮਿਲਣ ਲਈ ਦਿੱਲੀ ਆਏ। ਇਸ ਤੋਂ ਬਾਅਦ ਇਹ ਗੱਲ ਅੱਗੇ ਤੁਰੀ।

Punjabi Bollywood Tadka
ਦੱਸ ਦਈਏ ਕਿ ਪੂਜਾ ਬੱਤਰਾ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਸੀ। ਇਹ ਜੋੜੀ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਸੀ ਪਰ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਨਹੀਂ ਸੀ ਦੱਸ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਪੂਜਾ ਬੱਤਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। 

 
 
 
 
 
 
 
 
 
 
 
 
 
 

A story you can make a movie on ❤️🦋🥂🤪🎬🎥

A post shared by Nawab Shah (@nawwabshah) on Jul 4, 2019 at 9:32am PDT


ਪੂਜਾ ਬੱਤਰਾ ਨੇ 'ਵਿਰਾਸਤ', 'ਨਾਇਕ', 'ਹਸੀਨਾ ਮਾਨ ਜਾਏਗੀ' ਸਮੇਤ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਪੂਜਾ ਤੋਂ ਪਹਿਲਾਂ ਨਵਾਬ ਦੀ ਟੀ. ਵੀ. ਅਦਾਕਾਰਾ ਤੇ ਪਾਲੀਵੁੱਡ ਕਵਿਤਾ ਕੌਸ਼ਿਕ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕਾ ਹੈ।


Tags: Pooja BatraSecretly MarriageNawab SshahBollywood Celebrityਪੂਜਾ ਬੱਤਰਾ ਨਵਾਬ ਸ਼ਾਹ

Edited By

Sunita

Sunita is News Editor at Jagbani.