FacebookTwitterg+Mail

Wow 2019 'ਚ ਸੰਜੇ ਦੱਤ ਨਾਲ ਪੂਜਾ ਭੱਟ ਕਰੇਗੀ ਵੱਡਾ ਧਮਾਕਾ

pooja bhatt and sanjay dutt
08 August, 2018 03:20:45 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੰਜੇ ਦੱਤ ਤੇ ਪੂਜਾ ਭੱਟ ਦੀ ਸਾਲ 1991 'ਚ ਆਈ ਫਿਲਮ 'ਸੜਕ' ਦਾ ਸੀਕਵਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੈ ਪਰ ਫਿਲਮ 'ਚ ਸਟਾਰਕਾਸਟ ਕੀ ਹੋਵੇਗੀ, ਇਸ ਬਾਰੇ ਹੁਣ ਤੱਕ ਕੋਈ ਖੁਲਾਸਾ ਨਹੀਂ ਹੋਇਆ। ਫਿਲਮ ਦੀ ਰਿਲੀਜ਼ਿੰਗ ਡੇਟ ਜ਼ਰੂਰ ਫਾਈਨਲ ਹੋ ਗਈ ਹੈ।

Punjabi Bollywood Tadka

ਜੀ ਹਾਂ, ਕੁਝ ਦਿਨ ਪਹਿਲਾਂ ਹੀ ਇਸ ਦੀ ਜਾਣਕਾਰੀ ਨੂੰ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ 'ਤੇ ਪੋਸਟ ਸ਼ੇਅਰ ਕਰਕੇ ਕੀਤਾ ਸੀ ਕਿ ਫਿਲਮ 'ਸੜਕ 2' 15 ਨਵੰਬਰ 2019 'ਚ ਰਿਲੀਜ਼ ਹੋਵੇਗੀ। ਹੁਣ ਇਸ ਫਿਲਮ ਬਾਰੇ ਹੋਰ ਜਾਣਕਾਰੀ ਮਿਲੀ ਹੈ। ਦਰਅਸਲ ਪੂਜਾ ਭੱਟ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਪੂਜਾ ਤੇ ਸੰਜੇ ਦੱਤ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਤਸਵੀਰ ਨੂੰ ਮਹੇਸ਼ ਭੱਟ ਨੇ ਕੈਮਰੇ 'ਚ ਕੈਪਚਰ ਕੀਤਾ ਹੈ।

Punjabi Bollywood Tadka
ਦੱਸਣਯੋਗ ਹੈ ਕਿ 'ਸੜਕ 2' ਨੂੰ ਮੁਕੇਸ਼ ਭੱਟ ਹੀ ਪ੍ਰੋਡਿਊਸ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਹੀ ਆਲੀਆ ਭੱਟ ਅਤੇ ਸੰਜੇ ਦੱਤ ਨੂੰ ਇਕੱਠੇ ਮੁਕੇਸ਼ ਭੱਟ ਦੇ ਦਫਤਰ ਦੇ ਬਾਹਰ ਦੇਖਿਆ ਗਿਆ ਸੀ ਤਾਂ ਉਦੋਂ ਤੋਂ ਹੀ ਖਬਰਾਂ ਆ ਰਹੀਆਂ ਸਨ ਕਿ ਦੋਵੇਂ ਇਸ ਫਿਲਮ 'ਚ ਸਕ੍ਰੀਨ ਸ਼ੇਅਰ ਕਰ ਸਕਦੇ ਹਨ ਪਰ ਇਸ ਗੱਲ 'ਤੇ ਅਜੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਸਾਹਮਣੇ ਆਈ।

Punjabi Bollywood Tadka


Tags: Pooja BhattSadak 2Mahesh BhattSanjay DuttBollywood Celebrity

Edited By

Sunita

Sunita is News Editor at Jagbani.