FacebookTwitterg+Mail

ਅਦਾਕਾਰਾ ਪੂਜਾ ਭੱਟ ਨੇ ਤਿੰਨ ਸਾਲ ਤੋਂ ਨਹੀਂ ਪੀਤੀ ਸ਼ਰਾਬ, ਹੁਣ ਦੱਸਿਆ ਆਪਣਾ ਤਜ਼ਰਬਾ

pooja bhatt instagram celebrate her three years of sobriety
25 December, 2019 09:33:36 AM

ਮੁੰਬਈ(ਬਿਊਰੋ)-  ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੰਨੀ ਜਾਂਦੀ ਪੂਜਾ ਭੱਟ ਨੂੰ ਸ਼ਰਾਬ ਛੱਡੇ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ। ਪੂਜਾ ਅਕਸਰ ਆਪਣੀ ਇਸ ਆਦਤ ਬਾਰੇ ਖੁੱਲ੍ਹ ਕੇ ਗੱਲ ਕਰਦੀ ਦਿਸਦੀ ਹੈ। ਹਾਲ ਹੀ ਵਿਚ ਪੂਜਾ ਭੱਟ ਆਪਣੇ ਸ਼ਰਾਬ ਛੱਡਣ ਦੇ ਐਕਸਪੀਰੀਅੰਸ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਪੂਜਾ ਨੇ ਸ਼ਰਾਬ ਛੱਡਣ ਦੀ ਜੰਗ ਨੂੰ ਤਿੰਨ ਸਾਲ ਹੋ ਗਏ ਹਨ।


ਇਸ ਆਦਤ ਨਾਲ ਤਿੰਨ ਸਾਲ ਦੀ ਲੜਾਈ ਦਾ ਜਸ਼ਨ ਮਨਾਉਨ ਲਈ ਪੂਜਾ ਭੱਟ ਨੇ ਇੰਸਟਾਗ੍ਰਾਮ ਦਾ ਸਹਾਰਾ ਲਿਆ। ਉਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਅਸੀਂ ਸੱਚ ਜਾਣਦੇ ਹਾਂ ਤੇ ਸੱਚ ਤੁਹਾਨੂੰ ਆਜ਼ਾਦ ਕਰਦਾ ਹੈ, ਅੱਜ ਸੰਜਮ ਦੇ ਤਿੰਨ ਸਾਲ ਪੂਰੇ ਹੋਏ। ਬ੍ਰਾਹਮੰਡ ਦਾ ਤੇ ਮੈਨੂੰ ਸੰਭਾਲਣ ਵਾਲੇ ਹੱਥਾਂ ਦਾ ਧੰਨਵਾਦ”। ਐਕਟਰਸ ਨੇ ਅੱਗੇ ਲਿਖਿਆ, “ਇਸ ਨਵੀਂ ਜ਼ਿੰਦਗੀ ਲਈ, ਨਵੇਂ ਪਰਿਪੇਖ ਤੇ ਖੁਦ ਨੂੰ ਨਵੀਂ ਜ਼ਿੰਦਗੀ ਨੂੰ ਨਵਾ ਨਜ਼ਰੀਆ ਦੇਣ ਦੀ ਤਾਕਤ ਨੂੰ ਨਵੀਨੀਕਰਨ ਕਰਨ ਲਈ ਧੰਨਵਾਦੀ ਹਾਂ”।
 


Tags: Pooja BhattInstagram Celebrate Her Three Years Of Sobriety

About The Author

manju bala

manju bala is content editor at Punjab Kesari