FacebookTwitterg+Mail

ਇਸ ਕਾਰਨ ਪਿਤਾ ਮਹੇਸ਼ ਭੱਟ ਤੋਂ ਨਫਰਤ ਕਰਦੀ ਸੀ ਪੂਜਾ ਭੱਟ

pooja bhatt mahesh bhatt soni razdan
26 September, 2019 09:36:52 AM

ਮੁੰਬਈ(ਬਿਊਰੋ)- ਫਿਲਮਮੇਕਰ ਮਹੇਸ਼ ਭੱਟ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਹੁਣ ਜਲਦ ਸੰਜੈ ਦੱਤ ਨਾਲ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਏਗੀ । ਇਸ ਦੇ ਨਾਲ ਇਸ ਫਿਲਮ ‘ਚ ਉਹ ਆਪਣੀ ਛੋਟੀ ਭੈਣ ਆਲੀਆ ਭੱਟ ਨਾਲ ਵੀ ਸਕ੍ਰੀਨ ਸਾਂਝੀ ਕਰਦੀ ਹੋਈ ਨਜ਼ਰ ਆਏਗੀ ।ਕੋਈ ਸਮਾਂ ਸੀ ਜਦੋਂ ਪੂਜਾ ਭੱਟ ਆਪਣੇ ਪਿਤਾ ਨਾਲ ਨਫ਼ਰਤ ਕਰਨ ਲੱਗ ਪਈ ਸੀ।
Punjabi Bollywood Tadka
ਜੀ ਹਾਂ, ਪੂਜਾ ਭੱਟ ਨੂੰ ਆਪਣੇ ਪਿਤਾ ਦਾ ਦੂਜੀ ਮਹਿਲਾ ਯਾਨੀ ਕਿ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨਾਲ ਰਿਸ਼ਤਾ ਪਸੰਦ ਨਹੀਂ ਸੀ ਕਿਉਂਕਿ ਪੂਜਾ ਭੱਟ ਦੀ ਮਾਂ ਨੂੰ ਜਦੋਂ ਛੱਡ ਕੇ ਜਦੋਂ ਮਹੇਸ਼ ਭੱਟ ਸੋਨੀ ਰਾਜ਼ਦਾਨ ਨਾਲ ਨਜ਼ਦੀਕੀਆਂ ਵਧ ਗਈਆਂ ਤਾਂ ਮਹੇਸ਼ ਭੱਟ ਆਪਣੇ ਬੱਚਿਆਂ ਤੋਂ ਦੂਰ ਹੋ ਗਏ ਪਰ ਪੂਜਾ ਭੱਟ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਸਮਝਾਇਆ ਕਿ ਉਨ੍ਹਾਂ ਦੇ ਪਿਤਾ ਬੁਰੇ ਨਹੀਂ ਬਸ ਉਹ ਆਪਣੀ ਰਿਲੇਸ਼ਨਸ਼ਿਪ ਨੂੰ ਬਚਾ ਕੇ ਨਹੀਂ ਰੱਖ ਸਕੇ ।


ਜਿਸ ਤੋਂ ਬਾਅਦ ਪੂਜਾ ਭੱਟ ਦੇ ਆਪਣੇ ਪਿਤਾ ਨਾਲ ਰਿਸ਼ਤਿਆਂ ‘ਚ ਹੌਲੀ ਹੌਲੀ ਸੁਧਾਰ ਹੋਇਆ । ਪੂਜਾ ਦੀ ਆਪਣੇ ਪਿਤਾ ਨਾਲ ਬਹੁਤ ਵਧੀਆ ਬਾਂਡਿੰਗ ਹੈ ਅਤੇ ਉਹ ਆਪਣੇ ਇੰਸਟਾਗ੍ਰਾਮ ‘ਤੇ ਪਿਤਾ ਮਹੇਸ਼ ਭੱਟ ਦੀਆਂ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ।


Tags: Pooja BhattMahesh BhattSoni RazdanSadak 2Sanjay DuttAditya Roy KapoorAlia Bhatt

About The Author

manju bala

manju bala is content editor at Punjab Kesari