FacebookTwitterg+Mail

ਮਿਸ ਇੰਡੀਆ ਰਹਿ ਚੁੱਕੀ ਹੈ 'ਅਯਾਰੀ' ਦੀ ਅਦਾਕਾਰਾ, ਬਿਨਾਂ ਆਡੀਸ਼ਨ ਮਿਲੀ ਸੀ ਫਿਲਮ

pooja chopra
18 February, 2018 04:19:50 PM

ਮੁੰਬਈ (ਬਿਊਰੋ)— ਅਦਾਕਾਰਾ ਪੂਜਾ ਚੋਪੜਾ ਇਸ ਸ਼ੁਕਰਵਾਰ ਰਿਲੀਜ਼ ਹੋਈ ਫਿਲਮ 'ਅਯਾਰੀ' 'ਚ ਨਜ਼ਰ ਆ ਰਹੀ ਹੈ। ਪੂਜਾ ਸਾਲ 2009 'ਚ ਮਿਸ ਇੰਡੀਆ ਬਣੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਬਾਲੀਵੁੱਡ ਫਿਲਮਾਂ ਦੇ ਆਫਰ ਮਿਲੇ ਸਨ। ਅਭਿਨੇਤਾ ਵਿਧੁੱਤ ਜੰਮਵਾਲ ਨਾਲ 'ਕਮਾਂਡੋ' ਫਿਲਮ 'ਚ ਡੈਬਿਊ ਕਰਨ ਵਾਲੀ ਪੂਜਾ ਇਨ੍ਹੀਂ ਦਿਨੀਂ ਨੀਰਜ਼ ਪਾਂਡੇ ਦੀ ਫਿਲਮ ਨੂੰ ਲੈ ਕੇ ਕਾਫੀ ਚਰਚਾ 'ਚ ਹੈ।

Punjabi Bollywood Tadka
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਪੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਨੀਰਜ਼ ਪਾਂਡੇ ਦੀ ਇਹ ਫਿਲਮ ਬਿਨਾਂ ਕਿਸੇ ਆਡੀਸ਼ਨ ਦੇ ਮਿਲੀ ਹੈ। 'ਕਮਾਂਡੋ' ਫਿਲਮ 'ਚ ਇਕ ਸਾਦੀ ਲੜਕੀ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਇਕ ਜ਼ਬਰਦਸਤ ਭੂਮਿਕਾ 'ਚ ਨਜ਼ਰ ਆਈ ਪੂਜਾ ਨੇ ਇਹ ਸਾਬਤ ਕੀਤਾ ਹੈ ਕਿ ਉਹ ਇਕ ਪ੍ਰਭਾਵਸ਼ਾਲੀ ਅਭਿਨੇਤਰੀ ਹੈ।

Punjabi Bollywood Tadka
ਫਿਲਮ 'ਚ ਪੂਜਾ ਤੋਂ ਇਲਾਵਾ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਦੀ ਸ਼ਾਨਦਾਰ ਕੈਮਿਸਟਰੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਉੱਥੇ ਹੀ ਫਿਲਮ 'ਚ ਮਨੋਜ ਵਾਜਪਾਈ ਤੇ ਪੂਜਾ ਚੋਪੜਾ ਅਹਿਮ ਭੂਮਿਕਾ 'ਚ ਹਨ। ਪਹਿਲੀ ਵਾਰ ਪੂਜਾ 2011 'ਚ ਇਕ ਤੇਲਗੂ ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ 'ਕਮਾਂਡੋ', 'ਯੂ ਤੋਂ ਟੂ ਮੱਚ ਹੋ ਗਿਆ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Pooja Chopra Miss India Aiyaary Instagram Audition Bollywood Actress

Edited By

Kapil Kumar

Kapil Kumar is News Editor at Jagbani.