ਮੁੰਬਈ (ਬਿਊਰੋ) — ਸਾਊਥ ਫਿਲਮ ਅਦਾਕਾਰਾ ਪੂਜਾ ਗਾਂਧੀ 'ਤੇ ਦੋਸ਼ ਹੈ ਕਿ ਉਹ ਇਕ ਹੋਟਲ ਦਾ ਬਿਨਾ ਬਿੱਲ ਚੁਕਾਏ ਹੀ ਉਥੋ ਰਫੂਚੱਕਰ ਹੋ ਗਈ। ਉਸ ਦੇ ਨਾਂ 4.5 ਲੱਖ ਰੁਪਏ ਦਾ ਬਿੱਲ ਬਣਿਆ ਸੀ। ਉਥੇ ਤਮਿਲ, ਤੇਲੁਗੁ, ਮਲਿਆਲਮ, ਕੰਨੜ ਤੇ ਬੰਗਾਲੀ ਸਿਨੇਮਾ 'ਚ 50 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਵਿਵਾਦਾਂ 'ਚ ਆਈ ਹੈ। ਖਬਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅਦਾਕਾਰਾ ਬੇਂਗਲੁਰੂ ਦੇ ਇਕ ਆਲੀਸ਼ਾਨ ਹੋਲਟ 'ਚ ਰੁਕੀ ਸੀ। ਜਦੋਂ ਪੂਜਾ ਨੂੰ ਪਤਾ ਲੱਗਾ ਕਿ ਹੋਟਲ ਦਾ ਬਿੱਲ 5 ਲੱਖ ਰੁਪਏ ਦੇ ਕਰੀਬ ਆ ਗਿਆ ਹੈ ਤਾਂ ਉਹ ਉਥੋਂ ਚੁਪਚਾਪ ਫਰਾਰ ਹੋ ਗਈ। ਉਥੇ ਹੀ ਹੋਟਲ ਦੇ ਸਟਾਫ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਨੇੜੇ ਦੇ ਪੁਲਸ ਸਟੇਸ਼ਨ 'ਚ ਅਦਾਕਾਰਾ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ।
ਹੋਟਲ ਦੀ ਸ਼ਿਕਾਇਤ 'ਤੇ ਪੁਲਸ ਦੀ ਕਾਰਵਾਈ ਤੋਂ ਬਾਅਦ ਪੂਜਾ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ। ਪੂਜਾ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਹ 2 ਲੱਖ ਰੁਪਏ ਦਾ ਬਿੱਲ ਦੇ ਚੁੱਕੀ ਹੈ। ਅਦਾਕਾਰਾ ਨੇ ਪੁਲਸ ਸਾਹਮਣੇ ਹੀ ਹੋਟਲ ਮਾਲਕ ਤੋਂ ਬਾਕੀ ਪੈਸੇ ਚੁਕਾਉਣ ਦਾ ਸਮਾਂ ਮੰਗਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਹਾਲੇ ਉਸ ਕੋਲ ਇੰਨ੍ਹੇ ਪੈਸੇ ਨਹੀਂ ਹੈ, ਜਿਸ ਨਾਲ ਹੋਟਲ ਦਾ ਬਕਾਇਆ ਬਿੱਲ ਚੁਕਾਇਆ ਜਾ ਸਕੇ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੂਜਾ ਪੈਸਿਆ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦਾਂ 'ਚ ਆਈ ਹੋਵੇ। ਇਸ ਤੋਂ ਪਹਿਲਾ ਉਹ ਸਾਲ 2011 'ਚ ਫਿਲਮ ਨਿਰਮਾਤਾ ਕਿਰਣ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ 'ਤੇ ਕੇਸ ਕਰ ਦਿੱਤਾ ਸੀ।