FacebookTwitterg+Mail

ਕਈ ਦਿਨਾਂ ਤੋਂ ਹਸਪਤਾਲ 'ਚ ਦਾਖਲ ਅਦਾਕਾਰਾ ਦੀ ਦਾਦੀ, ਹੋਇਆ ਕੁਝ ਅਜਿਹਾ ਕਿ ਲੱਗੀ ਨੱਚਣ

pooja hegde
28 March, 2018 05:21:25 PM

ਨਵੀਂ ਦਿੱਲੀ(ਬਿਊਰੋ)— ਸਾਊਥ ਸੁਪਰਸਟਾਰ ਰਾਮ ਚਰਨ ਤੇਜਾ ਦੀ ਆਉਣ ਵਾਲੀ ਫਿਲਮ 'ਰੰਗਸਥਲਮ' 'ਚ ਅਦਾਕਾਰਾ ਪੂਜਾ ਹੇਗੜੇ ਆਪਣੇ ਆਈਟਮ ਨੰਬਰ ਦਾ ਤੜਕਾ ਲਗਾਉਂਦੀ ਦਿਖਾਈ ਦੇਵੇਗੀ। ਮੰਗਲਵਾਰ ਨੂੰ ਰਿਲੀਜ਼ ਹੋਇਆ ਫਿਲਮ ਦਾ ਗੀਤ 'ਜਿਗੇਲੋ ਰਾਣੀ' ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਇਸ ਨੂੰ ਹੁਣ ਤੱਕ 26 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਗੀਤ ਰਿਲੀਜ਼ ਹੋਣ ਦੇ ਇਕ ਦਿਨ ਬਾਅਦ ਅਦਾਕਾਰਾ ਪੂਜਾ ਹੇਗੜੇ ਨੇ ਇੰਸਟਾਗਰਾਮ 'ਤੇ ਆਪਣੀ ਦਾਦੀ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਪੂਜਾ ਦੇ ਇਸ ਗੀਤ 'ਤੇ ਕਿਊਟ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇੰਸਟਾਗਰਾਮ 'ਤੇ ਆਪਣੀ ਦਾਦੀ ਦੀ ਵੀਡੀਓ ਸਾਂਝੀ ਕਰ ਕੇ ਪੂਜਾ ਨੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਖੁਲਾਸਾ ਕਰਦੇ ਹੋਏ ਦੱਸਿਆ ਕਿ 83 ਸਾਲਾ ਉਨ੍ਹਾਂ ਦੀ ਦਾਦੀ, ਪਿਛਲੇ ਕਈ ਦਿਨਾਂ ਤੋਂ ਹਸਪਤਾਲ 'ਚ ਦਾਖਲ ਹੈ ਪਰ ਜਿਵੇਂ ਹੀ ਉਨ੍ਹਾਂ ਨੇ 'ਜਿਗੇਲੀ ਰਾਣੀ' ਦਾ ਪ੍ਰੋਮੋ ਦੇਖਿਆ ਤਾਂ ਉਹ ਬੇਹੱਦ ਖੁਸ਼ ਹੋਈ ਅਤੇ ਖੁਦ ਨੂੰ ਡਾਂਸ ਕਰਨ ਤੋਂ ਰੋਕ ਨਾ ਸਕੀ।

 

A post shared by Pooja Hegde (@hegdepooja) on

ਗੀਤ ਨੂੰ ਦੇਖ ਅਚਾਨਕ ਉਨ੍ਹਾਂ ਅੰਦਰ ਐਨਰਜੀ ਆ ਗਈ। ਪੂਜਾ ਨੇ ਅੱਗੇ ਲਿਖਿਆ ਕਿ ਦਾਦੀ ਨੂੰ ਇਸ ਤੇਲੁਗੂ ਗੀਤ ਦੇ ਬੋਲ ਸਮਝ ਨਹੀਂ ਆਏ ਪਰ ਡਾਂਸ ਬੇਹੱਦ ਪਸੰਦ ਆਇਆ। 2 ਘੰਟੇ ਪਹਿਲਾਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 85 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੂਜਾ ਹੇਗੜੇ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਰਿਤਿਕ ਰੋਸ਼ਨ ਫਿਲਮ 'ਮੋਹਿੰਜੋ ਦੜੋ' ਰਾਹੀ ਕੀਤੀ ਸੀ। ਪੂਜਾ ਦੀ ਪਹਿਲੀ ਫਿਲਮ ਬਾਕਸ ਆਫਿਸ 'ਤੇ ਆਪਣੀ ਛਾਪ ਛੱਡਣ 'ਚ ਅਸਫਲ ਰਹੀ ਅਤੇ ਫਿਲਮਕਾਰ ਆਸ਼ੂਤੋਸ਼ ਗਵਾਰਿਕਰ ਦੀ ਇਹ ਫਿਲਮ ਸਾਲ 2016 ਦੀ ਫਲਾਪ ਫਿਲਮ ਸਿੱਧ ਹੋਈ।


Tags: Pooja HegdeItem NumberRangasthalamRam CharanJigelu RaniGrandmother Dancing Video

Edited By

Chanda Verma

Chanda Verma is News Editor at Jagbani.