FacebookTwitterg+Mail

'ਹਾਊਸਫੁਲ-4' ਵਿਚ ਕੰਮ ਕਰੇਗੀ ਪੂਜਾ ਹੇਗੜੇ

pooja hegde
27 April, 2018 11:34:24 AM

ਮੁੰਬਈ (ਬਿਊਰੋ)—ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਹਾਊਸਫੁੱਲ-4 ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਫਿਲਮਕਾਰ ਸਾਜਿਦ ਨਾਡਿਆਡਵਾਲਾ ਸੁਪਰਹਿੱਟ ਫਿਲਮ 'ਹਾਊਸਫੁੱਲ' ਦਾ ਚੌਥਾ ਐਡੀਸ਼ਨ ਬਣਾ ਰਹੇ ਹਨ। ਫਿਲਮ ਵਿਚ ਅਕਸ਼ੈ ਕੁਮਾਰ ਦੀ ਅਹਿਮ ਭੂਮਿਕਾ ਹੋਵੇਗੀ। ਇਸ ਫਿਲਮ ਲਈ ਪੂਜਾ ਹੇਗੜੇ ਦਾ ਨਾਂ ਵੀ ਹੁਣ ਫਾਈਨਲ ਕਰ ਲਿਆ ਗਿਆ ਹੈ। ਫਿਲਮ ਵਿਚ ਬੌਬੀ ਦਿਓਲ ਅਤੇ ਕ੍ਰਿਤੀ ਸੈਨਨ ਦੀਆਂ ਵੀ ਅਹਿਮ ਭੂਮਿਕਾਵਾਂ ਹਨ।
ਪੂਜਾ ਹੇਗੜੇ 'ਮੋਹਿੰਜੋਦੜੋ' ਵਿਚ ਰਿਤਿਕ ਰੌਸ਼ਨ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਇਹ ਉਨ੍ਹਾਂ ਦੀ ਦੂਜੀ ਫਿਲਮ ਹੈ। ਪੂਜਾ ਲਈ ਇਹ ਰੋਲ ਕਾਫੀ ਚੈਲੇਂਜਿੰਗ ਵੀ ਹੋਣ ਵਾਲਾ ਹੈ। 'ਹਾਊਸਫੁੱਲ-4' ਨੂੰ ਸਾਜਿਦ ਖਾਨ ਨਿਰਦੇਸ਼ਤ ਕਰਨਗੇ। ਇਹ 'ਹਾਊਸਫੁੱਲ' ਫ੍ਰੈਂਚਾਇਜ਼ੀ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ।


Tags: Pooja Hegde Akshay Kumar Houseful 4 Sajid Khan Mohenjo Daro Bollywood Actress

Edited By

Kapil Kumar

Kapil Kumar is News Editor at Jagbani.