FacebookTwitterg+Mail

ਰਿਤਿਕ ਨਾਲ ਕੰਮ ਕਰ ਚੁਕੀ ਇਸ ਅਭਿਨੇਤਰੀ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

pooja hegde on instagram account being hacked
28 May, 2020 03:20:36 PM

ਮੁੰਬਈ(ਬਿਊਰੋ)- ਅਦਾਕਾਰਾ ਪੂਜਾ ਹੇਗੜੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਪੂਜਾ ਹੇਗੜੇ ਤਾਲਾਬੰਦੀ ਦੇ ਦੌਰਾਨ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਲਗਾਤਾਰ ਸਾਂਝੀਆਂ ਕਰ ਰਹੀ ਹੈ। ਇਸ ਵਿਚਕਾਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ ਗਿਆ ਹੈ। ਅਦਾਕਾਰਾ ਨੇ ਖੁੱਦ ਇਸ ਦੀ ਜਾਣਕਾਰੀ ਆਪਣੇ ਟਵਿਟਰ ਹੈਂਡਲ ’ਤੇ ਦਿੱਤੀ। ਪੂਜਾ ਹੇਗੜੇ  ਦਾ ਅਕਾਊਂਟ ਬੁੱਧਵਾਰ ਰਾਤ ਹੈਕ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ ਦੀ ਡਿਜੀਟਲ ਟੀਮ ਨੇ ਇਸ ਨੂੰ ਜਲਦ ਹੀ ਠੀਕ ਕਰ ਲਿਆ। ਅਕਾਊਂਟ ਹੈਕ ਹੋਣ ਨਾਲ ਪੂਜਾ ਕਾਫੀ ਪ੍ਰੇਸ਼ਾਨ ਹੋ ਗਈ। ਪੂਜਾ ਨੇ ਟਵਿਟਰ ’ਤੇ ਲਿਖਿਆ,‘‘ਹੈਲੋ ਦੋਸਤੋ। ਮੇਰੀ ਟੀਮ ਨੇ ਮੈਨੂੰ ਦੱਸਿਆ ਹੈ ਕਿ ਮੇਰਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਮੇਰੀ ਡਿਜੀਟਲ ਟੀਮ ਇਸ ਵਿਚ ਮੇਰੀ ਮਦਦ ਕਰ ਰਹੀ ਹੈ। ਕਿਰਪਾ ਇਸ ਤੋਂ ਆਈ ਹੋਈ ਕੋਈ ਵੀ ਰਿਕਵੈਸਟ ਸਵੀਕਾਰ ਨਾ ਕਰੀਓ। ਧੰਨਵਾਦ।’’


ਇਸ ਤੋਂ ਬਾਅਦ ਪੂਜਾ ਦੀ ਡਿਜੀਟਲ ਟੀਮ ਨੇ ਕਰੀਬ ਇਕ ਘੰਟੇ ਤੱਕ ਲਗਾਤਾਰ ਇਸ ’ਤੇ ਕੰਮ ਕੀਤਾ ਅਤੇ ਜਲਦ ਹੀ ਅਕਾਊਂਟ ਠੀਕ ਕਰ ਦਿੱਤਾ। ਇਕ ਹੋਰ ਟਵੀਟ ਵਿਚ ਪੂਜਾ ਨੇ ਲਿਖਿਆ, ‘‘ਮੈਂ ਕਰੀਬ ਘੰਟੇ ਤੱਕ ਪ੍ਰੇਸ਼ਾਨ ਰਹੀ। ਆਖਿਰਕਾਰ ਮੇਰੀ ਟੀਮ ਨੇ ਸਫਲਤਾ ਹਾਸਲ ਕਰ ਲਈ ਹੈ। ਹੁਣ ਅਸੀਂ ਫਿਰ ਇਕੱਠੇ ਹਾਂ। ਇਸ ਵਿਚ ਜੋ ਵੀ ਸੁਨੇਹਾ ਇਧਰ-ਉੱਧਰ ਹੋਏ ਹੋਣਗੇ, ਸਭ ਹੁਣ ਆਪਣੀ ਜਗ੍ਹਾ ਹਨ।’’


ਪੂਜਾ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ ਉਨ੍ਹਾਂ ਦੇ ਪੋਸਟ ’ਤੇ ਦੱਖਣੀ ਭਾਰਤੀ ਫਿਲਮਾਂ ਦੀ ਸੁਪਰਸਟਾਰ ਸਾਮਾਂਥਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਅਤੇ ਲਿਖਿਆ ਗਿਆ ਕਿ ਇਹ ਅਦਾਕਾਰਾ ਸਾਨੂੰ ਖਾਸ ਨਹੀਂ ਲੱਗਦੀਆਂ ਹਨ। ਇਸ ਤੋਂ ਇਲਾਵਾ ਕਈ ਦੂਜੀਆਂ ਅਭਿਨੇਤਰੀਆਂ ’ਤੇ ਵੀ ਮੀਮ ਬਣਾਏ ਗਏ ਸਨ।
पूजा हेगड़े इंस्टाग्राम
ਪੂਜਾ ਹੇਗੜੇ ਨੇ ਬਾਲੀਵੁੱਡ ਵਿਚ ਫਿਲਮ ‘ਮੋਹਨਜੋਦੜੋ’ ਨਾਲ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਉਹ ‘ਹਾਊਸਫੁਲ 4’ ਵਿਚ ਨਜ਼ਰ ਆ ਚੁਕੀ ਹੈ। ਪੂਜਾ ਸਾਊਥ ਫਿਲਮ ਇੰਡਸਟਰੀ ਵਿਚ ਕਾਫੀ ਸਰਗਰਮ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ਪ੍ਰਭਾਸ ਨਾਲ ‘ਜਾਨ’ ਹੈ। ਤਾਲਾਬੰਦੀ ਕਾਰਨ ਇਸ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।


Tags: Pooja HegdeInstagramAccount Hackedsocial media

About The Author

manju bala

manju bala is content editor at Punjab Kesari