FacebookTwitterg+Mail

ਰਿਤਿਕ ਦੀ ਹੌਟ ਅਦਾਕਾਰਾ ਨੇ 15 ਮਿੰਟ 'ਚ ਦਿਖਾਇਆ ਇਹ ਕਮਾਲ, ਬਣਿਆ ਚਰਚਾ ਦਾ ਵਿਸ਼ਾ

pooja hegde to nail a dance sequence in the first take
24 April, 2018 09:59:33 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਅੱਜਕੱਲ ਆਪਣੀ ਆਉਣ ਵਾਲੀ ਤੇਲੁਗੁ ਫਿਲਮ ਦੀ ਸ਼ੂਟਿੰਗ 'ਚ ਬਿਜੀ ਹੋਈ ਹੈ। ਇਸ ਫਿਲਮ ਦੀ ਸ਼ੂਟਿੰਗ ਅਮਰੀਕਾ 'ਚ ਹੋ ਰਹੀ ਹੈ। ਹਾਲ ਹੀ 'ਚ ਇਸ ਫਿਲਮ ਦਾ ਇਕ ਗੀਤ ਸ਼ੂਟ ਹੋਇਆ, ਜਿਸ ਨੂੰ ਪੂਜਾ ਨੇ ਸਿਰਫ 15 ਮਿੰਟ 'ਚ ਫਾਈਨਲ ਕਰ ਦਿੱਤਾ। ਇਸ ਗੱਲ ਦੀ ਚਰਚਾ ਲੋਕਾਂ 'ਚ ਕਾਫੀ ਹੋ ਰਹੀ ਹੈ। ਅਸਲ 'ਚ ਪੂਜਾ ਨੂੰ ਅਮਰੀਕਾ ਵਿਅਸਤ ਸੜਕਾਂ 'ਚ ਇਕ ਗੀਤ ਸ਼ੂਟ ਕਰਨਾ ਸੀ। ਟੀਮ ਨੂੰ ਇਹ ਸੀਕਵਲ ਫਿਲਮਾਉਣ ਲਈ ਬਹੁਤ ਘੱਟ ਸਮਾਂ ਮਿਲਿਆ ਸੀ। ਅਜਿਹੇ 'ਚ ਪੂਜਾ ਨੇ ਆਪਣੀ ਪ੍ਰਫੈਕਸ਼ਨ ਦਿਖਾਂਉਦੇ ਹੋਏ ਡਾਂਸ ਸੀਕਵੈਂਸ ਨੂੰ ਇਕ ਹੀ ਟੇਕ 'ਚ ਪੂਰਾ ਕਰ ਦਿੱਤਾ। ਇਹ ਇਸ ਲਈ ਵੀ ਹੋਇਆ ਕਿਉਂਕਿ ਪੂਜਾ ਨੇ ਹਰ ਹਫਤੇ 8 ਘੰਟੇ ਦੀ ਰਿਹਰਸਲ ਕੀਤੀ ਸੀ। ਆਪਣੇ ਡਾਂਸ ਨੂੰ ਇਕ ਟੇਕ 'ਚ ਖਤਮ ਕਰਨ ਤੋਂ ਬਾਅਦ ਪੂਜਾ ਨੇ ਕਿਹਾ ਕਿ, ਸਾਨੂੰ ਦਿਨ ਦੇ ਉਜਾਲੇ 'ਚ ਗੀਤ ਨੂੰ ਸ਼ੂਟ ਕਰਨਾ ਪਿਆ ਕਿਉਂਕਿ ਇਹ ਇਕ ਭੀੜ ਵਾਲੀ ਜਗ੍ਹਾ ਸੀ ਅਤੇ ਅਸੀ ਭੀੜ ਤੋਂ ਬਚਣਾ ਚਾਹੁੰਦੇ ਸੀ। ਸਾਡੀ ਟੀਮ ਨੇ ਇਹ ਚੈਲੇਂਜ ਸਵੀਕਾਰ ਕੀਤਾ ਅਤੇ ਠੀਕ ਤਰ੍ਹਾਂ ਨਾਲ ਸ਼ੂਟ ਨੂੰ ਪੂਰਾ ਕੀਤਾ। ਮੇਰੀ ਪੂਰੀ ਟੀਮ ਨੇ ਮੇਰਾ ਸਾਥ ਦਿੱਤਾ।
ਦੱਸ ਦੇਈਏ ਇਨ੍ਹੀਂ ਦਿਨੀਂ ਪੂਜਾ ਨੇ ਦੱਖਣ ਦੇ ਤਿੰਨ ਵੱਡੇ ਸੁਪਰਸਟਾਰਸ ਨਾਲ ਫਿਲਮਾਂ ਸਾਈਨ ਕੀਤੀਆਂ ਹਨ। ਇਨ੍ਹਾਂ 'ਚ ਜੂਨੀਅਨ ਐੱਨ. ਟੀ. ਆਰ, ਪ੍ਰਭਾਸ ਅਤੇ ਮਹੇਸ਼ ਬਾਬੂ ਦਾ ਨਾਂ ਸ਼ਾਮਲ ਹੈ। ਹਾਲਾਂਕਿ ਖਬਰ ਹੈ ਕਿ ਪ੍ਰਭਾਸ ਦੀ ਜਿਸ ਫਿਲਮ ਲਈ ਉਨ੍ਹਾਂ ਨੂੰ ਅਪ੍ਰੋਚ ਕੀਤਾ ਗਿਆ ਹੈ ਉਹ ਫਿਲਮ 2019 'ਚ ਰਿਲੀਜ਼ ਹੋਵੇਗੀ। ਜਦੋਂਕਿ ਇਸ ਫਿਲਮ ਦੀ ਸ਼ੂਟਿੰਗ ਜੂਨ ਦੇ ਅੰਤ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਇਸ ਦੀ ਆਧਿਕਾਰਿਕ ਪੁਸ਼ਟੀ ਅਜੇ ਨਹੀਂ ਕੀਤੀ ਗਈ ਹੈ। ਪੂਜਾ ਹੇਗੜੇ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਰਿਤਿਕ ਰੋਸ਼ਨ ਦੀ ਫਿਲਮ 'ਮੋਹਨਜੋਦੜੋ' ਨਾਲ ਕੀਤੀ ਸੀ।


Tags: Pooja HegdeAmericaAshutosh GowarikerMohenjo DaroPrabhasMahesh BabuBollywood Celebrity

Edited By

Sunita

Sunita is News Editor at Jagbani.