ਮੁੰਬਈ— ਬਾਲੀਵੁੱਡ ਦੀ 1994 'ਚ ਰਿਲੀਜ਼ ਹੋਈ ਫਿਲਮ 'ਮੋਹਰਾ' ਤੋਂ ਡੈਬਿਊ ਕਰਨ ਵਾਲੀ ਪੂਨਮ ਝਾਵਰ ਨੇ ਹਾਲ ਹੀ 'ਚ ਪਲਾਸਟਿਕ ਸਰਜ਼ਰੀ ਕਰਕੇ ਕਾਫੀ ਚਰਚਾ 'ਚ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰ ਦੇਖ ਕੇ ਤੁਹਾਡੇ ਲਈ ਪਹਿਚਾਣ ਪਾਉਣਾ ਮੁਸ਼ਕਿਲ ਹੋਵੇਗਾ। ਫਿਲਮ 'ਮੋਹਰਾ' 'ਚ ਉਹ ਸਾਧਵੀ ਗੋਪੀ ਦੇ ਕਿਰਦਾਰ 'ਚ ਨਜ਼ਰ ਆਈ ਸੀ ਪਰ ਫਿਲਮ 'ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਜ਼ਿਆਦਾ ਪਿਆਰ ਨਹੀਂ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਪੂਨਮ ਪਲਾਸਟਿਕ ਸਰਜ਼ਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਆ ਗਈ ਹੈ। ਇਸ ਤੋਂ ਇਲਾਵਾ ਉਹ ਆਪਣੇ ਫੋਟੋਸ਼ੂਟ ਕਰਕੇ ਸੁਰਖੀਆਂ 'ਚ ਰਹਿ ਚੁੱਕੀ ਹੈ। ਹਿੰਦੀ ਫਿਲਮਾਂ ਤੋਂ ਇਲਾਵਾ ਪੂਨਮ ਇਨ੍ਹੀਂ ਦਿਨੀਂ ਸਾਊਥ ਇੰਡੀਅਨ ਫਿਲਮਾਂ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਹਾਲ ਹੀ ਰਿਲੀਜ਼ ਹੋਈ ਫਿਲਮ 'ਮਸ਼ੀਨ' 'ਚ 'ਮੋਹਰਾ' ਦੇ ਮਸ਼ਹੂਰ ਗੀਤ ਦਾ ਰੀਮੇਕ ਵੀ ਕੀਤਾ ਗਿਆ ਸੀ।