FacebookTwitterg+Mail

ਜਦੋਂ ਅਦਾਕਾਰਾ ਨੇ ਕੱਪੜੇ ਲਾ ਕੇ ਵਿਸ਼ਵ ਕੱਪ 'ਚ ਮਚਾਇਆ ਸੀ ਤਹਿਲਕਾ

poonam pandey
11 March, 2018 02:43:49 PM

ਮੁੰਬਈ(ਬਿਊਰੋ)— ਹਮੇਸ਼ਾ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਮਸ਼ਹੂਰ ਮਾਡਲ ਅਤੇ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ ਅੱਜ ਜਨਮਦਿਨ ਹੈ। 11 ਮਾਰਚ 1991 ਨੂੰ ਦਿੱਲੀ 'ਚ ਪੈਦਾ ਹੋਈ ਪੂਨਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। 'ਟਵਿਟਰ ਕੁਈਨ' ਦੇ ਨਾਂ ਤੋਂ ਪਛਾਣੀ ਜਾਂਦੀ ਪੂਨਮ ਪਾਂਡੇ ਦਾ ਵਿਵਾਦਾਂ ਨਾਲ ਕਾਫੀ ਡੂੰਘਾ ਸੰਬੰਧ ਰਿਹਾ ਹੈ।
PunjabKesari

ਸਾਲ 2011 'ਚ ਉਸ ਨੇ ਕੈਲੰਡਰ ਲਈ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਸੀ, ਜਿਸ ਕਰਕੇ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਸੀ।
PunjabKesari

ਸਾਲ 2011 ਦੇ 'ਕਿੰਗਫਿਸ਼ਰ ਕੈਲੰਡਰ' 'ਚ ਵੀ ਆਪਣੀਆਂ ਅਦਾਵਾਂ ਦਿਖਾ ਚੁੱਕੀ ਪੂਨਮ ਪਾਂਡੇ ਉਸ ਸਮੇਂ ਜ਼ਿਆਦਾ ਲਾਈਮਲਾਈਟ 'ਚ ਆਈ ਜਦੋਂ ਉਸ ਨੇ ਵਰਲਡ ਕੱਪ 2011 'ਚ ਭਾਰਤ ਦੇ ਜਿੱਤਣ 'ਤੇ 'ਕੱਪੜੇ ਲਾਉਣ' ਦੀ ਗੱਲ ਆਖੀ ਸੀ।
PunjabKesari

2012 'ਚ ਆਈ. ਪੀ. ਐੱਲ. 5 ਦੌਰਾਨ 'ਕੋਲਕਤਾ ਨਾਈਟ ਰਾਈਡਰਸ' ਦੇ ਜਿੱਤਣ 'ਤੇ ਪੂਨਮ ਨੇ ਕੱਪੜੇ ਲਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਸੀ। ਇਸ ਦੇ ਗਲੈਮਰ ਲੁੱਕ ਨੇ ਵਿਸ਼ਵ ਕੱਪ 'ਚ ਤਹਿਲਕਾ ਮਚਾ ਦਿੱਤਾ ਸੀ।
PunjabKesari

ਪੂਨਮ ਜ਼ਿਆਦਾਤਰ ਟਵਿਟਰ ਅਤੇ ਫੇਸਬੁੱਕ 'ਤੇ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਦਾ ਫੇਸਬੁੱਕ ਅਕਾਊਂਟ ਬਲਾਕ ਕਰ ਦਿੱਤਾ ਗਿਆ ਸੀ। ਪੂਨਮ ਪਾਂਡੇ ਨੇ ਫਿਲਮ 'ਮਾਲਿਨੀ ਐਂਡ ਕੰਪਨੀ' 'ਚ ਦੇਸੀ ਲੁੱਕ 'ਚ ਹੀ ਹੌਟ ਪੋਜ਼ ਦਿੱਤੇ ਸਨ।
PunjabKesari


Tags: Poonam PandeyHappy BirthdayAa Gaya HeroUvaaLove Is PoisonNasha

Edited By

Sunita

Sunita is News Editor at Jagbani.