FacebookTwitterg+Mail

ਪੂਨਮ ਪਾਂਡੇ ਨੇ ਕਰਵਾਇਆ ਸ਼ਿਲਪਾ ਸ਼ੈੱਟੀ ਦੇ ਪਤੀ 'ਤੇ ਕੇਸ, ਜਾਣੋ ਕੀ ਹੈ ਮਾਮਲਾ

poonam pandey files a criminal case against raj kundra
08 February, 2020 03:28:29 PM

ਮੁੰਬਈ (ਬਿਊਰੋ) — ਪੁਲਸ ਵਲੋਂ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖਿਲਾਫ ਐੱਫ. ਆਈ. ਆਰ. ਲਿਖਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਅਦਾਕਾਰਾ ਪੂਨਮ ਪਾਂਡੇ ਨੇ 'ਬੰਬੇ ਹਾਈਕੋਰਟ' ਦਾ ਰੁਖ ਕਰਨ ਦਾ ਫੈਸਲਾ ਕੀਤਾ। ਇਹ ਸਾਰਾ ਮਾਮਲਾ ਪੂਨਮ ਪਾਂਡੇ ਵਲੋਂ Armsprime Media ਨਾਲ 2019 'ਚ ਸਾਈਨ ਕੀਤੇ ਗਏ ਇਕ ਕੰਟਰੈਕਟ ਦੇ ਨਾਲ ਸ਼ੁਰੂ ਹੋਇਆ ਸੀ। ਇਹ ਕੰਪਨੀ ਇਕ ਐਪ ਬਣਾਉਣ ਵਾਲੀ ਸੀ, ਜਿਸ ਤੋਂ ਹੋਣ ਵਾਲੇ ਮੁਨਾਫੇ ਦਾ ਇਕ ਤੈਅ ਹਿੱਸਾ ਪੂਨਮ ਪਾਂਡੇ ਨੂੰ ਮਿਲਣਾ ਸੀ।

ਪੂਨਮ ਮੁਤਾਬਕ, ਉਨ੍ਹਾਂ ਨੇ ਇਹ ਇਕਰਾਰਨਾਮਾ ਰੱਦ ਕਰ ਦਿੱਤਾ ਸੀ, ਜਦੋਂ ਉਸ ਨੂੰ ਪਤਾ ਲੱਗਾ ਕਿ ਮੁਨਾਫੇ ਦੀ ਸ਼ੇਅਰਿੰਗ ਨੂੰ ਲੈ ਕੇ ਫਰਕ ਕੀਤਾ ਗਿਆ ਹੈ। ਇਸ ਸਮਝੌਤੇ ਤੋਂ ਬਾਹਰ ਆਉਂਦੇ ਹੀ ਉਸ ਨੇ ਉਸ ਦੇ ਪ੍ਰਾਈਵੇਟ ਨੰਬਰ 'ਤੇ ਫੋਨ ਆਉਣੇ ਸ਼ੁਰੂ ਹੋ ਗਏ, ਜਿਸ 'ਚ ਉਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਸਨ। ਪੂਨਮ ਪਾਂਡੇ ਨੇ ਦੱਸਿਆ ਕਿ ਉਸ ਨੇ ਇਸ ਦੀ ਸ਼ਿਕਾਇਤ ਪੁਲਸ 'ਚ ਕੀਤੀ ਪਰ ਉਨ੍ਹਾਂ ਨੇ ਰਾਜ ਕੁੰਦਰਾ ਖਿਲਾਫ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।

ਦੇਸ਼ ਛੱਡਣ ਤੋਂ ਬਾਅਦ ਵੀ ਨਹੀਂ ਬਦਲੀਆਂ ਚੀਜ਼ਾਂ
ਇਸ ਤੋਂ ਬਾਅਦ ਉਨ੍ਹਾਂ ਨੇ ਕੋਰਟ ਜਾਣ ਦਾ ਫੈਸਲਾ ਕੀਤਾ। ਖਬਰਾਂ ਮੁਤਾਬਕ, ਪੂਨਮ 3 ਮਹੀਨੇ ਲਈ ਦੇਸ਼ ਤੋਂ ਇਹ ਸੋਚ ਕੇ ਬਾਹਰ ਗਈ ਸੀ ਕਿ ਚੀਜ਼ਾਂ ਉਸ ਤੋਂ ਬਾਅਦ ਸਹੀਂ ਹੋ ਜਾਣਗੀਆਂ ਤੇ ਹਾਲਾਤ ਵੀ ਬਦਲ ਜਾਣਗੇ। ਉਸ ਨੇ ਆਪਣਾ ਨੰਬਰ ਬਦਲ ਕੇ ਵੀ ਦੇਖਿਆ ਪਰ ਚੀਜ਼ਾਂ ਨਹੀਂ ਬਦਲੀਆਂ। ਦੱਸ ਦਈਏ ਕਿ ਪੂਨਮ 'ਨਸ਼ਾ', 'ਦਿ ਜਰਨੀ ਆਫ ਕਰਮਾ' ਤੇ 'ਆ ਗਿਆ ਹੀਰੋ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।


Tags: Bombay High CourtPoonam PandeyFiles Criminal CaseShilpa ShettyRaj KundraAssociates

About The Author

sunita

sunita is content editor at Punjab Kesari