FacebookTwitterg+Mail

ਨਹੀਂ ਰਹੇ 'ਇਸ਼ਕ ਮੇਂ ਮਰਜਾਵਾਂ' ਫੇਮ ਕੁਸ਼ਲ ਪੰਜਾਬੀ, ਘਰ 'ਚ ਫਾਂਸੀ 'ਤੇ ਲਟਕਦੀ ਮਿਲੀ ਲਾਸ਼

popular actor kushal punjabi dead
27 December, 2019 11:04:30 AM

ਜਲੰਧਰ (ਬਿਊਰੋ) - ਫਿਲਮਾਂ ਤੇ ਟੀ. ਵੀ. ਤੇ ਫਿਲਮ ਇੰਡਸਟਰੀ 'ਚ ਕੰਮ ਕਰ ਚੁੱਕੇ ਅਭਿਨੇਤਾ ਕੁਸ਼ਲ ਪੰਜਾਬੀ ਦਾ ਦਿਹਾਂਤ ਹੋ ਗਿਆ ਹੈ। 37 ਸਾਲ ਦੇ ਕੁਸ਼ਲ ਦੀ ਮੌਤ ਨਾਲ ਹਰ ਕੋਈ ਸਦਮੇ 'ਚ ਹੈ। ਖਬਰਾਂ ਦੀ ਮੰਨੀਏ ਤਾਂ ਕੁਸ਼ਲ ਪੰਜਾਬੀ ਨੇ ਆਤਮ ਹੱਤਿਆ ਕੀਤੀ ਹੈ। ਬੀਤੀ ਰਾਤ ਉਸ ਦਾ ਮ੍ਰਿਤਕ ਸਰੀਰ ਘਰ 'ਚ ਫਾਂਸੀ 'ਤੇ ਲਟਕਿਆ ਮਿਲਿਆ।

ਕੁਸ਼ਲ ਪੰਜਾਬੀ ਨੇ ਆਪਣਾ ਕਰੀਅਰ ਬਤੌਰ ਮਾਡਲ ਤੇ ਡਾਸਰ ਦੇ ਤੌਰ 'ਤੇ ਸ਼ੁਰੂ ਕੀਤਾ ਸੀ। ਉਹ ਪਿਛਲੇ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਹਨ। ਸਾਲ 1995 'ਚ ਡੀਡੀ ਮੈਟਰੋ ਚੈਨਲ 'ਤੇ ਸੀਰੀਅਲ 'ਏ ਮਾਊਥਫੁਲ ਆਫ ਸਕਾਈ' ਨਾਲ ਉਸ ਨੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਲਵ ਮੈਰਿਜ', 'ਸੀ. ਆਈ. ਡੀ', 'ਦੇਖੋ ਮਗਰ ਪਿਆਰ ਸੇ', 'ਕਭੀ ਹਾਂ ਕਭੀ ਨਾ', 'ਯੇ ਦਿਲ ਚਾਹੇ ਮੋਰ', 'ਆਸਮਾਨ ਸੇ ਆਗੇ', 'ਝਲਕ ਦਿਖਲਾ ਜਾ 7', 'ਅਦਾਲਤ', 'ਸਜਨ ਰੇ ਝੂਠ ਮਤ ਬੋਲੋ' ਅਤੇ 'ਇਸ਼ਕ ਮੇਂ ਮਰਜਾਵਾਂ' ਵਰਗੇ ਸ਼ੋਅ 'ਚ ਕੰਮ ਕਰ ਚੁੱਕੇ ਸਨ।

ਕੁਸ਼ਲ ਪੰਜਾਬੀ ਬਾਲੀਵੁੱਡ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ 'ਅੰਦਾਜ਼', ਫਰਹਾਨ ਅਖਤਰ ਦੇ ਨਿਕਦੇਸ਼ਨ 'ਚ ਬਣੀ 'ਲਕਸ਼', ਅਜੈ ਦੇਵਗਨ ਦੇ ਨਾਲ 'ਕਾਲ', ਸਲਮਾਨ ਖਾਨ 'ਸਲਾਮ-ਏ-ਇਸ਼ਕ' ਤੇ 'ਦਨ ਦਨਾ ਦਨ ਗੋਲ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਕੁਸ਼ਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਯੂਰੋਪੀਅਨ ਲੜਕੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਇਕ ਬੇਟਾ ਵੀ ਹੈ।


Tags: Popular ActorKushal PunjabiDeadLakshyaKaran JoharKaalDhan Dhana Dhan GoalTV Celebrity

About The Author

sunita

sunita is content editor at Punjab Kesari