FacebookTwitterg+Mail

ਬਾਲੀਵੁੱਡ ’ਤੇ ਫਿਰ ਲੱਗਾ ਚੋਰੀ ਦਾ ਦੋਸ਼, ਹੁਣ ਇਸ ਵੈੱਬ ਸੀਰੀਜ਼ ’ਤੋ ਹੋਇਆ ਵਿਵਾਦ

poster of kalki koechlin s new web series bhram copied
06 September, 2019 11:38:00 AM

ਮੁੰਬਈ(ਬਿਊਰੋ)- ਫਿਲਮਾਂ ਨੂੰ ਲੈ ਕੇ ਕਾਪੀਰਾਈਟਸ ਦੇ ਮਸਲੇ ਤਾਂ ਹੁੰਦੇ ਹੀ ਰਹਿੰਦੇ ਹਨ। ਦਰਸ਼ਕ ਵੀ ਇਸ ਗੱਲ ਲਈ ਤਿਆਰ ਰਹਿੰਦੇ ਹਨ। ਕਦੇ ਕਿਸੇ ਗੀਤ ਤਾਂ ਕਦੇ ਕਿਸੇ ਫਿਲਮ ਦੀ ਕਹਾਣੀ ਨੂੰ ਲੈ ਕੇ ਅਜਿਹੇ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਮਾਮਲਾ ਵੈੱਬ ਸੀਰੀਜ਼ ਦੇ ਪੋਸਟਰ ਦਾ ਹੈ। ਯਾਨੀ ਕਿ ਹਿੰਦੀ ਐਂਟਰਟੇਨਮੈਂਟ ਇੰਡਸਟਰੀ ’ਚ ਨਵੇਂਪਣ ਲਈ ਕੋਈ ਮਿਹਨਤ ਹੀ ਨਹੀਂ ਕਰ ਰਿਹਾ। ‘ਸਾਹੋ’ ਇਕ ਫਰੈਂਚ ਫਿਲਮ ਦੀ ਕਾਪੀ ਦੱਸੀ ਜਾ ਰਹੀ ਹੈ ਤਾਂ ਕਲਿਕ ਦੀ ਵੈੱਬ ਸੀਰੀਜ਼ ਦਾ ਪੋਸਟਰ ਇਕ ਆਸਟ੍ਰੇਲੀਅਨ ਫਿਲਮ ਦੇ ਪੋਸਟਰ ਦੀ ਨਕਲ ਦੱਸਿਆ ਜਾ ਰਿਹਾ ਹੈ ।
Punjabi Bollywood Tadka
ਪਿਛਲੇ ਹਫਤੇ ਫਿਲਮ ‘ਸਾਹੋ’ ਦੇ ਇੱਕ ਪੋਸਟਰ ਨੂੰ ਹੋਇਆ ਵਿਵਾਦ ਅਜੇ ਤਾਜ਼ਾ ਹੀ ਹੈ। ਅਦਾਕਾਰਾ  ਲੀਜ਼ਾ ਰੇ ਦਾ ਕਹਿਣਾ ਸੀ ਕਿ ‘ਸਾਹੋ’ ਦਾ ਇਕ ਖਾਸ ਪੋਸਟਰ ਇਕ ਦੂੱਜੇ ਕਲਾਕਾਰ ਦੀ ਬਣਾਈ ਪੇਟਿੰਗ ਦੀ ਕਾਪੀ ਹੈ। ਉਥੇ ਹੀ ਫਰੈਂਚ ਨਿਰਦੇਸ਼ਕ ਜੇਰੋਮ ਸਲੇ ਨੇ ਫਿਲਮ ‘ਸਾਹੋ’ ਨੂੰ ਆਪਣੀ ਇਕ ਫਿਲਮ ਦੀ ਨਕਲ  ਹੋਣ ਕ ਗੱਲ ਵੀ ਟਵਿਟਰ ’ਤੇ ਕਹੀ। ‘ਸਾਹੋ’ ਦੇ ਤਮਾਮ ਐਕਸ਼ਨ ਸੀਨਜ਼ ਵੀ ਕੁਝ ਮਸ਼ਹੂਰ ਹਾਲੀਵੁੱਡ ਫਿਲਮਾਂ ਵਰਗੇ ਲੱਗਦੇ ਹਨ। ਫਿਲਮ ਦਾ ਲੁੱਕ ਅਤੇ ਫੀਲ ਮਾਡਰਨ ਰੱਖਣ ਲਈ ਫਿਲਮ ਦੇ ਨਿਰਦੇਸ਼ਨ ਨੇ ਤਮਾਮ ਹਾਲੀਵੁੱਡ ਫਿਲਮਾਂ ਦਾ ਮਸਾਲਾ ਆਪਣੀ ਇਸ ਫਿਲਮ ’ਚ ਪਾਇਆ ਹੈ।


ਹੁਣ ਨਵੀਂ ਗੱਲ ਹੋ ਰਹੀ ਹੈ ਜੀ5 ਦੀ ਵੈੱਬ ਸੀਰੀਜ਼ ‘ਭਰਮ’ ਦੀ। ਇਸ ਤਸਵੀਰ ’ਚ ਦੋ ਪੋਸਟਰ ਹਨ ਪਹਿਲਾ ਕਲਿਕ ਕੇਕਲਾਂ ਦੀ ਵੈੱਬ ਸੀਰੀਜ਼ ‘ਭਰਮ’ ਦਾ ਅਤੇ ਦੂਜਾ ਆਸਟ੍ਰੇਲੀਅਨ ਫਿਲਮ ‘ਦਿ ਨਾਈਟਿੰਗੇਲ’ ਦਾ। ਦੋਵੇਂ ਪੋਸਟਰ ਦੇਖਣ ਤੋਂ ਬਾਅਦ ਜ਼ਿਆਦਾ ਕੁਝ ਕਹਿਣ ਨੂੰ ਰਹਿ ਵੀ ਨਹੀਂ ਜਾਂਦਾ। ਦੇਖਣ ਤੋਂ ਹੀ ਸਾਫ਼ ਪਤਾ ਚੱਲ ਰਿਹਾ ਹੈ ਕਿ ਜੀ5 ਦੇ ਕਰੀਐਟਿਵ ਡਿਪਾਰਟਮੈਂਟ ਨੇ ਇੰਨੀ ਖਾਸ ਸੀਰੀਜ਼ ਦੇ ਪੋਸਟਰ ਲਈ ਜ਼ਰਾ ਵੀ ਮਿਹਨਤ ਨਹੀਂ ਕੀਤੀ। ਕਲਿਕ ਦੀ ਇਹ ਵੈੱਬ ਸੀਰੀਜ਼ ਇੱਕ ਹਾਰਰ ਸੀਰੀਜ਼ ਹੈ। ਇਸ ਸੀਰੀਜ਼ ’ਚ ਕਲਿਕ ਤੋਂ ਇਲਾਵਾ ਭੂਮਿਕਾ ਚਾਵਲਾ, ਸੰਜੈ ਵਿਦਵਾਨ, ਏਜਾਜ ਖਾਨ ਅਤੇ ਓਮਕਾਰ ਕਪੂਰ ਅਹਿਮ ਭੂਮਿਕਾਵਾਂ ’ਚ ਹਨ। ਇਸ ਸੀਰੀਜ਼ ਦਾ ਨਿਰਦੇਸ਼ਨ ਸੰਗੀਤ ਸੀਵਨ ਨੇ ਕੀਤਾ ਹੈ। 


Tags: Kalki KoechlinWeb SeriesBhramPosterInstagramThe Nightingale

About The Author

manju bala

manju bala is content editor at Punjab Kesari