FacebookTwitterg+Mail

B'Day Spl: ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪ੍ਰਭ ਗਿੱਲ ਦਾ ਦੇਖੋ ਸ਼ਾਹੀ ਅੰਦਾਜ਼

prabh gill
23 December, 2018 11:28:05 AM

ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਕਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਖਾਸੀ ਪ੍ਰਸਿੱਧੀ ਖੱਟੀ ਹੈ। ਅੱਜ ਉਹ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੀ ਸ਼ੁਰੂਆਤ 12 ਸਾਲ ਦੀ ਉਮਰ 'ਚ ਕੀਤੀ ਸੀ।
PunjabKesari
ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਤਰ੍ਹਾਂ ਦੇ ਗਾਇਕਾਂ ਦੀਆਂ ਕਿਸਮਾਂ ਨੂੰ ਦੇਖਦੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਪ੍ਰਭ ਗਿੱਲ ਵਧੀਆ ਸੰਗੀਤਕਾਰਾਂ 'ਚੋਂ ਇਕ ਹੈ। ਪ੍ਰਭ ਗਿੱਲ ਨੂੰ ਸੰਗੀਤ ਦੇ ਖੇਤਰ 'ਚ ਸਖਤ ਮਿਹਨਤ ਕਰਨੀ ਪਈ ਸੀ।

PunjabKesari
ਉਨ੍ਹਾਂ ਨੇ ਖੇਤਾਂ 'ਚ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਉਨ੍ਹਾਂ ਜ਼ਿਆਦਾਤਰ ਆਪਣੇ ਗੀਤ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਸੁਣਾਉਂਦੇ ਸੀ ਅਤੇ ਕਾਲਜ ਦੇ ਸਮਾਰੋਹ 'ਚ ਹਿੱਸਾ ਲਿਆ ਕਰਦੇ ਸੀ।

PunjabKesari
ਆਖਿਰ 'ਚ ਉਨ੍ਹਾਂ ਨੇ ਸੰਗੀਤ 'ਚ ਆਪਣਾ ਕਰੀਅਰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ।

PunjabKesari
ਦੱਸਣਯੋਗ ਹੈ ਕਿ ਪ੍ਰਭ ਗਿੱਲ ਹਮੇਸ਼ਾ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੁਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦਾ ਸੀ। ਪ੍ਰਭ ਗਿੱਲ ਦਾ ਸਟਾਈਲ ਇਕ ਆਲ ਰਾਊਂਡਰ ਦੇ ਤੌਰ 'ਤੇ ਹੈ।

PunjabKesari
ਉਨ੍ਹਾਂ ਵੱਲੋਂ 'ਹਾਂ ਕਰਦੇ' ਅਤੇ 'ਹੋਸਟਲ 1' ਵਰਗੇ ਗੀਤ ਗਾਏ ਗਏ, ਜਿਹੜੇ ਕਿ ਕਾਲਜਾਂ, ਹੋਸਟਲਾਂ ਅਤੇ ਕੱਲਬਾਂ 'ਚ ਨਵੀਂ ਪੀੜੀ ਵੱਲੋਂ ਸੁਣੇ ਜਾਂਦੇ ਹਨ।

PunjabKesari
21 ਅਕਤੂਬਰ 2009 ਨੂੰ ਉਨ੍ਹਾਂ ਵੱਲੋਂ ਪਹਿਲਾਂ ਗੀਤ 'ਤੇਰੇ ਬਿਨਾਂ' ਇੰਟਰਨੈਟ 'ਤੇ ਪਬਲਿਸ਼ ਕੀਤਾ ਗਿਆ ਸੀ। ਇਕ ਹੀ ਦਿਨ 'ਚ 1500 ਡਾਊਨਲੋਡ ਹੋਏ ਸਨ। ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਪ੍ਰਭ ਗਿੱਲ ਪੂਰੇ ਸੰਸਾਰ 'ਚ ਪ੍ਰਸਿੱਧ ਹੋ ਗਿਆ।

PunjabKesari
ਸਾਲ 2011 ਦੇ ਆਖਿਰ 'ਚ ਉਨ੍ਹਾਂ ਨੇ 'ਮੇਰਾ ਨਾਂ' ਵਰਗੇ ਗੀਤ ਨੂੰ ਰਿਲੀਜ਼ ਕੀਤਾ ਸੀ। ਨਸ਼ਾਂ ਵਿਰੋਧ ਮੁੰਹਿਮ ਲਈ ਵੀ ਗਾਣਾ ਗਾਇਆ ਸੀ, ਜਿਹੜਾ ਕਿ ਲੋਕਾਂ 'ਚ ਕਾਫੀ ਪ੍ਰਸਿੱਧ ਹੋਇਆ ਸੀ। ਅਜਿਹਾ ਗੀਤ ਗਾਉਣਾ ਇਕ ਨੇਕ ਕੰਮ ਦੇ ਬਰਾਬਰ ਹੈ।

PunjabKesari
ਪ੍ਰਭ ਗਿੱਲ ਦਾ ਨਾਂ ਉਨ੍ਹਾਂ ਗਾਇਕਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਨਸ਼ਾਂ ਵਿਰੋਧ ਮੁੰਹਿਮ 'ਚ ਗਾਇਕੀ ਨਾਲ ਯੋਗਦਾਨ ਦਿੱਤਾ ਸੀ।
PunjabKesari
ਪ੍ਰਭ ਗਿੱਲ ਨੇ ਹੁਣ ਤੱਕ 'ਪਿਆਰ ਤੇਰੇ ਦਾ ਅਸਰ', 'ਨੈਣਾਂ', 'ਪਹਿਲੀ ਵਾਰ', 'ਜਿਊਣ ਦੀ ਗੱਲ', 'ਸ਼ੁੱਕਰ ਦਾਤਿਆ', 'ਤੇਰੇ ਬਿਨਾਂ', 'ਤਮੰਨਾ', 'ਇਕ ਰੀਝ', 'ਜਾਨ' , 'ਸੋਨੀਆ', 'ਜ਼ਮਾਨਾ', 'ਦੁੱਖ ਯਾਰ ਦੇ', 'ਰੂਹ ਦੇ ਦੁੱਖ','ਤਾਰਿਆਂ ਦੇ ਦੇਸ' ਆਦਿ ਹੋਰ ਵੀ ਕਈ ਗੀਤ ਗਾਏ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।
PunjabKesari


Tags: Prabh GillHappy BirthdayNainaHaan KardeMera DilJaan

About The Author

manju bala

manju bala is content editor at Punjab Kesari