ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ 'ਚ ਆਪਣੇ ਵੱਖ-ਵੱਖ ਗੀਤਾਂ ਨਾਲ ਹਰ ਵਰਗ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਪ੍ਰਭ ਗਿੱਲ ਜਲਦ ਹੀ ਆਪਣੇ ਧਾਰਮਿਕ ਗੀਤ 'ਸਤਿਨਾਮ ਵਾਹਿਗੁਰੂ' ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੇ ਹਨ। ਖਾਸ ਗੱਲ ਇਹ ਹੈ ਕਿ ਉਹ ਇਸ ਗੀਤ ਤੋਂ ਇਕੱਠਾ ਹੋਣ ਵਾਲਾ ਸਾਰਾ ਰੁਪਇਆ ਲੋੜਵੰਦ ਲੋਕਾਂ ਨੂੰ ਦਾਨ ਕਰ ਦਿੱਤਾ ਜਾਵੇਗਾ। ਦਰਅਸਲ ਹਾਲ ਹੀ 'ਚ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਇਹ ਸਭ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਪ੍ਰਭ ਗਿੱਲ ਦਾ ਨਵਾਂ ਧਾਰਮਿਕ ਗੀਤ 'ਸਤਿਨਾਮ ਵਾਹਿਗੁਰੂ' 20 ਜਨਵਰੀ ਨੂੰ ਰਿਲੀਜ਼ ਹੋਣ ਵਾਲਾ ਹੈ। ਉਨ੍ਹਾਂ ਨੇ ਇਸ ਗੀਤ ਨੂੰ ਵੱਧ ਤੋਂ ਵੱਧ ਓਰੀਜ਼ੀਨਲ ਖਰੀਦਣ ਦੀ ਮੰਗ ਕੀਤੀ ਹੈ ਤਾਂ ਕਿ ਇਸ ਗੀਤ ਤੋਂ ਇਕੱਠਾ ਹੋਇਆ ਸਾਰਾ ਰੁਪਿਆ ਲੋੜਵੰਦ ਲੋਕਾਂ ਨੂੰ ਦਾਨ ਕਰ ਸਕਣ। ਪ੍ਰਭ ਗਿੱਲ ਦਾ ਕਹਿਣਾ ਹੈ ਕਿ ਜੋ ਵੀ ਧੰਨ ਗੀਤ ਤੋਂ ਇਕੱਠਾ ਹੋਵੇਗਾ ਉਹ ਕਿਸੇ ਅਜਿਹੀ ਸੰਸਥਾ ਨੂੰ ਦਿੱਤਾ ਜਾਵੇਗਾ, ਜਿਹੜੀ ਗਰੀਬ ਲੋਕਾਂ ਦੇ ਖਾਣ ਪੀਣ, ਕੱਪੜਿਆਂ ਅਤੇ ਰਹਿਣ ਲਈ ਸ਼ੈਲਟਰ ਬਣਾਉਣ 'ਚ ਮਦਦ ਕਰਦੀ ਹੋਵੇ। ਉਨ੍ਹਾਂ ਕਿਹਾ ਹੈ ਕਿ ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਕੀਤੇ ਵੀ ਹੋਵੋਂ ਸਿਰਫ 12 ਜਾਂ 15 ਰੁਪਏ ਦਾ ਓਰੀਜ਼ੀਨਲ ਗੀਤ ਖਰੀਦ ਲਵੋ ਅਤੇ ਆਪਣਾ ਹਿੱਸਾ ਗਰੀਬਾਂ ਦੀ ਮਦਦ 'ਚ ਪਾਵੋ।''
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਭ ਗਿੱਲ ਆਪਣੇ ਅਜਿਹੇ ਉਪਰਾਲਿਆਂ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੇ ਹਨ। ਹਾਲਾਂਕਿ ਇਸ ਤੋਂ ਪਹਿਲਾ ਪ੍ਰਭ ਗਿੱਲ ਦਾ ਇਕ ਧਾਰਮਿਕ ਗੀਤ ਗਾ ਚੁੱਕੇ ਹੈ, ਜਿਸ ਦਾ ਨਾਂ 'ਸ਼ੁਕਰ ਦਾਤਿਆ' ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ। ਇਸ ਵਾਰ ਵੀ ਉਨ੍ਹਾਂ ਦਾ ਇਹ ਉਪਰਾਲਾ ਤਾਰੀਫ ਦੇ ਕਾਬਿਲ ਹੈ।