FacebookTwitterg+Mail

B'day Spl : 'ਤੇਰੇ ਬਿਨਾਂ' ਗਾਣੇ ਨਾਲ ਵੱਖਰੀ ਪਛਾਣ ਬਣਾਈ : ਪ੍ਰਭ ਗਿੱਲ

    1/11
23 December, 2016 12:07:54 PM
ਜਲੰਧਰ— ਪੰਜਾਬੀ ਗਾਇਕ ਪ੍ਰਭ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਿਹਾ ਹੈ। ਪ੍ਰਭ ਗਿੱਲ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ 12 ਸਾਲ ਦੀ ਉਮਰ 'ਚ ਕੀਤੀ ਸੀ। ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਤਰ੍ਹਾਂ ਦੇ ਗਾਇਕਾਂ ਦੀਆਂ ਕਿਸਮਾਂ ਨੂੰ ਦੇਖਦੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਪ੍ਰਭ ਗਿੱਲ ਵਧੀਆ ਸੰਗੀਤਕਾਰਾਂ 'ਚੋਂ ਇਕ ਹੈ। ਪ੍ਰਭ ਗਿੱਲ ਨੂੰ ਸੰਗੀਤ ਦੇ ਖੇਤਰ 'ਚ ਸਖਤ ਮਿਹਨਤ ਕਰਨੀ ਪਈ ਸੀ। ਉਨ੍ਹਾਂ ਨੇ ਖੇਤਾਂ 'ਚ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਉਨ੍ਹਾਂ ਜ਼ਿਆਦਾਤਰ ਆਪਣੇ ਗੀਤ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਸੁਣਾਇਆ ਕਰਦੇ ਸੀ ਅਤੇ ਕਾਲਜ ਦੇ ਸਮਾਰੋਹ 'ਚ ਹਿੱਸਾ ਲਿਆ ਕਰਦੇ ਸੀ। ਆਖਿਰ 'ਚ ਉਨ੍ਹਾਂ ਨੇ ਸੰਗੀਤ 'ਚ ਆਪਣਾ ਕੈਰੀਅਰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ। ਪ੍ਰਭ ਗਿੱਲ ਹਮੇਸ਼ਾ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੋਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦਾ ਸੀ। ਪ੍ਰਭ ਗਿੱਲ ਦਾ ਸਟਾਈਲ ਇਕ ਆਲ ਰਾਊਂਡਰ ਦੇ ਤੌਰ 'ਤੇ ਹੈ। ਉਨ੍ਹਾਂ ਵੱਲੋਂ 'ਹਾਂ ਕਰਦੇ' ਅਤੇ 'ਹੋਸਟਲ 1' ਵਰਗੇ ਗੀਤ ਗਾਏ ਗਏ, ਜਿਹੜੇ ਕਿ ਕਾਲਜਾਂ, ਹੋਸਟਲਾਂ ਅਤੇ ਕੱਲਬਾਂ 'ਚ ਨਵੀਂ ਪੀੜੀ ਵੱਲੋਂ ਸੁਣੇ ਜਾਂਦੇ ਹਨ। 21 ਅਕਤੂਬਰ 2009 ਨੂੰ ਉਨ੍ਹਾਂ ਵੱਲੋਂ ਪਹਿਲਾਂ ਗੀਤ 'ਤੇਰੇ ਬਿਨਾਂ' ਇੰਟਰਨੈਟ 'ਤੇ ਪਬਲਿਸ਼ ਕੀਤਾ ਗਿਆ ਸੀ। ਇਕ ਹੀ ਦਿਨ 'ਚ 1500 ਡਾਊਨਲੋਡ ਹੋਏ ਸਨ। ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਪ੍ਰਭ ਗਿੱਲ ਪੂਰੇ ਸੰਸਾਰ 'ਚ ਪ੍ਰਸਿੱਧ ਹੋ ਗਿਆ। ਸਾਲ 2011 ਦੇ ਆਖਿਰ 'ਚ ਉਨ੍ਹਾਂ ਨੇ 'ਮੇਰਾ ਨਾਂ' ਵਰਗੇ ਗੀਤ ਨੂੰ ਰਿਲੀਜ਼ ਕੀਤਾ ਸੀ। ਨਸ਼ਾਂ ਵਿਰੋਧ ਮੁੰਹਿਮ ਲਈ ਵੀ ਗਾਣਾ ਗਾਇਆ ਸੀ, ਜਿਹੜਾ ਕਿ ਲੋਕਾਂ 'ਚ ਕਾਫੀ ਪ੍ਰਸਿੱਧ ਹੋਇਆ ਸੀ। ਪ੍ਰਭ ਗਿੱਲ ਦੇ ਇਸ ਸਾਲ 'ਚ ਰਿਲੀਜ਼ ਹੋਏ ਗੀਤ 'ਪਿਆਰ ਤੇਰੇ ਨਾਲ ਹੋ ਗਿਆ ਸੀ' ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਪ੍ਰਭ ਗਿੱਲ ਨੇ ਹੁਣ ਤੱਕ 'ਪਿਆਰ ਤੇਰੇ ਦਾ ਅਸਰ', 'ਨੈਣਾਂ', 'ਪਹਿਲੀ ਵਾਰ', 'ਜਿਊਣ ਦੀ ਗੱਲ', 'ਸ਼ੁੱਕਰ ਦਾਤਿਆ', 'ਤੇਰੇ ਬਿਨਾਂ', 'ਤਮੰਨਾ', ' ਇਕ ਰੀਝ', 'ਜਾਨ' , 'ਸੋਨੀਆ', 'ਜ਼ਮਾਨਾ', 'ਦੁੱਖ ਯਾਰ ਦੇ' ਆਦਿ ਹੋਰ ਵੀ ਕਈ ਗੀਤ ਗਾਏ ਹਨ, ਜਿਹੜੇ ਲੋਕਾਂ ਨੂੰ ਅੱਜ ਵੀ ਕਾਫੀ ਪਸੰਦ ਹਨ।

Tags: ਪ੍ਰਭ ਗਿੱਲਜਨਮਦਿਨਤੇਰੇ ਬਿਨਾਂ ਗਾਣੇਵੱਖਰੀ ਪਛਾਣPrabh Gill birthdaytere bina song different identity