FacebookTwitterg+Mail

ਰੋਮਾਂਟਿਕ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪ੍ਰਭ ਗਿੱਲ ਕਰ ਚੁੱਕੇ ਨੇ ਨੇਕ ਕੰਮ

prabh gill happy birthday
23 December, 2017 12:15:20 PM

ਜਲੰਧਰ(ਬਿਊਰੋ)— ਪੰਜਾਬੀ ਮਸਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਕਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਖਾਸੀ ਪ੍ਰਸਿੱਧੀ ਖੱਟੀ ਹੈ। ਅੱਜ ਉਹ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੀ ਸ਼ੁਰੂਆਤ 12 ਸਾਲ ਦੀ ਉਮਰ 'ਚ ਕੀਤੀ ਸੀ।

Punjabi Bollywood Tadka

ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਤਰ੍ਹਾਂ ਦੇ ਗਾਇਕਾਂ ਦੀਆਂ ਕਿਸਮਾਂ ਨੂੰ ਦੇਖਦੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਪ੍ਰਭ ਗਿੱਲ ਵਧੀਆ ਸੰਗੀਤਕਾਰਾਂ 'ਚੋਂ ਇਕ ਹੈ। ਪ੍ਰਭ ਗਿੱਲ ਨੂੰ ਸੰਗੀਤ ਦੇ ਖੇਤਰ 'ਚ ਸਖਤ ਮਿਹਨਤ ਕਰਨੀ ਪਈ ਸੀ।

Punjabi Bollywood Tadka

ਉਨ੍ਹਾਂ ਨੇ ਖੇਤਾਂ 'ਚ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਉਨ੍ਹਾਂ ਜ਼ਿਆਦਾਤਰ ਆਪਣੇ ਗੀਤ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਸੁਣਾਇਆ ਕਰਦੇ ਸੀ ਅਤੇ ਕਾਲਜ ਦੇ ਸਮਾਰੋਹ 'ਚ ਹਿੱਸਾ ਲਿਆ ਕਰਦੇ ਸੀ।

Punjabi Bollywood Tadka

ਆਖਿਰ 'ਚ ਉਨ੍ਹਾਂ ਨੇ ਸੰਗੀਤ 'ਚ ਆਪਣਾ ਕਰੀਅਰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ।

Punjabi Bollywood Tadka
ਦੱਸਣਯੋਗ ਹੈ ਕਿ ਪ੍ਰਭ ਗਿੱਲ ਹਮੇਸ਼ਾ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੁਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦਾ ਸੀ। ਪ੍ਰਭ ਗਿੱਲ ਦਾ ਸਟਾਈਲ ਇਕ ਆਲ ਰਾਊਂਡਰ ਦੇ ਤੌਰ 'ਤੇ ਹੈ।

Punjabi Bollywood Tadka

ਉਨ੍ਹਾਂ ਵੱਲੋਂ 'ਹਾਂ ਕਰਦੇ' ਅਤੇ 'ਹੋਸਟਲ 1' ਵਰਗੇ ਗੀਤ ਗਾਏ ਗਏ, ਜਿਹੜੇ ਕਿ ਕਾਲਜਾਂ, ਹੋਸਟਲਾਂ ਅਤੇ ਕੱਲਬਾਂ 'ਚ ਨਵੀਂ ਪੀੜੀ ਵੱਲੋਂ ਸੁਣੇ ਜਾਂਦੇ ਹਨ।

Punjabi Bollywood Tadka

21 ਅਕਤੂਬਰ 2009 ਨੂੰ ਉਨ੍ਹਾਂ ਵੱਲੋਂ ਪਹਿਲਾਂ ਗੀਤ 'ਤੇਰੇ ਬਿਨਾਂ' ਇੰਟਰਨੈਟ 'ਤੇ ਪਬਲਿਸ਼ ਕੀਤਾ ਗਿਆ ਸੀ। ਇਕ ਹੀ ਦਿਨ 'ਚ 1500 ਡਾਊਨਲੋਡ ਹੋਏ ਸਨ। ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਪ੍ਰਭ ਗਿੱਲ ਪੂਰੇ ਸੰਸਾਰ 'ਚ ਪ੍ਰਸਿੱਧ ਹੋ ਗਿਆ।

Punjabi Bollywood Tadka

ਸਾਲ 2011 ਦੇ ਆਖਿਰ 'ਚ ਉਨ੍ਹਾਂ ਨੇ 'ਮੇਰਾ ਨਾਂ' ਵਰਗੇ ਗੀਤ ਨੂੰ ਰਿਲੀਜ਼ ਕੀਤਾ ਸੀ। ਨਸ਼ਾਂ ਵਿਰੋਧ ਮੁੰਹਿਮ ਲਈ ਵੀ ਗਾਣਾ ਗਾਇਆ ਸੀ, ਜਿਹੜਾ ਕਿ ਲੋਕਾਂ 'ਚ ਕਾਫੀ ਪ੍ਰਸਿੱਧ ਹੋਇਆ ਸੀ। ਅਜਿਹਾ ਗੀਤ ਗਾਉਣਾ ਇਕ ਨੇਕ ਕੰਮ ਦੇ ਬਰਾਬਰ ਹੈ। ਪ੍ਰਭ ਗਿੱਲ ਦਾ ਨਾਂ ਉਨ੍ਹਾਂ ਗਾਇਕਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਨਸ਼ਾਂ ਵਿਰੋਧ ਮੁੰਹਿਮ 'ਚ ਗਾਇਕੀ ਨਾਲ ਯੋਗਦਾਨ ਦਿੱਤਾ ਸੀ।

Punjabi Bollywood Tadka

ਪ੍ਰਭ ਗਿੱਲ ਨੇ ਹੁਣ ਤੱਕ 'ਪਿਆਰ ਤੇਰੇ ਦਾ ਅਸਰ', 'ਨੈਣਾਂ', 'ਪਹਿਲੀ ਵਾਰ', 'ਜਿਊਣ ਦੀ ਗੱਲ', 'ਸ਼ੁੱਕਰ ਦਾਤਿਆ', 'ਤੇਰੇ ਬਿਨਾਂ', 'ਤਮੰਨਾ', 'ਇਕ ਰੀਝ', 'ਜਾਨ' , 'ਸੋਨੀਆ', 'ਜ਼ਮਾਨਾ', 'ਦੁੱਖ ਯਾਰ ਦੇ' ਆਦਿ ਹੋਰ ਵੀ ਕਈ ਗੀਤ ਗਾਏ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।

Punjabi Bollywood Tadka


Tags: Prabh GillBirthday Tere BinaTareyaan De DesTamannaThink Once