FacebookTwitterg+Mail

ਪਿਓ-ਧੀ ਦੇ ਰਿਸ਼ਤੇ ਨੂੰ ਬਿਆਨ ਕਰਦੈ ਪ੍ਰਭ ਗਿੱਲ ਦਾ ਗੀਤ 'ਇੱਕ ਸੁਪਨਾ' (ਵੀਡੀਓ)

prabh gill new song ik supna out now
16 January, 2020 12:23:43 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪ੍ਰਭ ਗਿੱਲ ਦਾ ਨਵਾਂ ਸਿੰਗਲ ਟਰੈਕ 'ਇੱਕ ਸੁਪਨਾ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਦਾ ਰਿਹਾ ਹੈ। ਇਸ ਗੀਤ ਨੂੰ ਪ੍ਰਭ ਗਿੱਲ ਨੇ ਆਪਣੀ ਦਰਦ ਭਰੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ Vinder Nathumajra ਨੇ ਲਿਖੇ ਹਨ। ਪ੍ਰਭ ਗਿੱਲ ਦੇ ਇਸ ਗੀਤ ਨੂੰ ਮਿਊਜ਼ਿਕ ਗੁਰਚਰਨ ਸਿੰਘ ਨੇ ਦਿੱਤਾ ਹੈ, ਜਿਸ ਦੀ ਵੀਡੀਓ Frame Singh ਵਲੋਂ ਤਿਆਰ ਕੀਤੀ ਗਈ ਹੈ। ਦੱਸ ਦਈਏ ਕਿ 'ਇਕ ਸੁਪਨਾ' ਗੀਤ ਨੂੰ ਪ੍ਰਭ ਗਿੱਲ ਨੇ ਇਕ ਪਿਤਾ ਦੇ ਪੱਖ ਤੋਂ ਗਾਇਆ ਹੈ, ਜਿਸ ਨੂੰ ਆਪਣੀ ਧੀ ਦਾ ਫਿਕਰ ਰਹਿੰਦਾ ਹੈ ਤੇ ਸੁਪਨੇ 'ਚ ਨੀ ਧੀ ਨੂੰ ਗੁਆਉਣ ਦਾ ਡਰ ਸਤਾਉਂਦਾ ਹੈ। ਗੀਤ ਦੇ ਵੀਡੀਓ 'ਚ ਅਦਾਕਾਰੀ ਖੁਦ ਪ੍ਰਭ ਗਿੱਲ ਨੇ ਕੀਤੀ ਹੈ। ਗੀਤ ਦੇ ਵੀਡੀਓ ਰਾਹੀਂ ਗੀਤ ਦੇ ਬੋਲਾਂ ਨੂੰ ਬਾਕਮਾਲ ਢੰਗ ਨਾਲ ਪੇਸ਼ ਕੀਤਾ ਹੈ। ਇਸ ਗੀਤ ਨੂੰ ਪ੍ਰਭ ਗਿੱਲ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਪ੍ਰਭ ਗਿੱਲ ਦਾ ਗੀਤ 'ਇਕ ਸੁਪਨਾ' ਟਰੈਂਡਿੰਗ 'ਚ ਛਾਇਆ ਹੋਇਆ ਹੈ।

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ 'ਚੇ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਉਹ ਹਰੀਸ਼ ਵਰਮਾ ਤੇ ਯੁਵਰਾਜ ਹੰਸ ਨਾਲ 'ਯਾਰ ਅਣਮੁੱਲੇ ਰਿਟਰਨਜ਼' ਨਾਲ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਣ ਜਾ ਰਹੇ ਹਨ। ਇਸ ਦੀਆਂ ਕੁਝ ਤਸਵੀਰਾਂ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।


Tags: Prabh GillIk SupnaOfficial VideoVinder NathumajraGurcharan SinghFrame SinghPunjabi Song

About The Author

sunita

sunita is content editor at Punjab Kesari