FacebookTwitterg+Mail

ਪ੍ਰਭ ਗਿੱਲ ਦੇ ਨਵੇਂ ਗੀਤ 'ਤੇਰੀ ਮਰਜ਼ੀ ਆ' ਦਾ ਪੋਸਟਰ ਰਿਲੀਜ਼

prabh gill new song poster
28 April, 2019 12:11:13 PM

ਜਲੰਧਰ (ਬਿਊਰੋ) – ਮਸ਼ਹੂਰ ਗਾਇਕ ਪ੍ਰਭ ਗਿੱਲ ਦੇ ਨਵੇਂ ਗੀਤ 'ਤੇਰੀ ਮਰਜ਼ੀ ਆ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ।ਇਸ ਪੋਸਟਰ ਵਿਚ ਪ੍ਰਭ ਗਿੱਲ ਬਹੁਤ ਹੀ ਖੂਬਸੁਰਤ ਅੰਦਾਜ਼ 'ਚ ਨਜ਼ਰ ਆ ਰਹੇ ਹਨ ।ਪ੍ਰਭ ਗਿੱਲ ਨੇ ਆਪਣੇ ਇਸ ਆਉਣ ਵਾਲੇ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।ਪ੍ਰਭ ਗਿੱਲ ਗੀਤ 'ਤੇਰੀ ਮਰਜ਼ੀ ਆ' ਨੂੰ ਗੀਤਕਾਰ ਦਿਲਜੀਤ ਚਿੱਟੀ ਨੇ ਲਿਖਿਆ ਹੈ ਤੇ ਮਿਊਜ਼ਿਕ ਸਿਲਵਰ ਕੁਆਇਨ ਨੇ ਤਿਆਰ ਕੀਤਾ ਹੈ । ਇਸ ਰੋਮਾਂਟਿਕ ਗੀਤ ਦੀ ਵੀਡੀਓ ਨਿਤੀਸ਼ ਰਾਏਜਾਦਾ ਵੱਲੋਂ ਬਣਾਈ ਗਈ ਹੈ, ਜੋ ਜਲਦ ਯੂਟਿਊਬ ਤੇ ਪੰਜਾਬੀ ਚੈਨਲਾਂ 'ਤੇ ਨਜ਼ਰ ਆਵੇਗੀ।

ਦੱਸ ਦਈਏ ਕਿ ਪ੍ਰਭ ਗਿੱਲ ਨੇ ਹਾਲੇ ਇਸ ਗੀਤ ਦੀ ਰਿਲੀਜ਼ਿੰਗ ਡੇਟ ਅਨਾਊਂਸ ਨਹੀਂ ਕੀਤੀ ਪਰ ਇਹ ਗੀਤ ਜਲਦ ਹੀ ਪ੍ਰਭ ਗਿੱਲ ਆਪਣੇ ਮਿਊਜ਼ਿਕ ਦੇ ਬੈਨਰ 'ਪ੍ਰਭ ਗਿੱਲ ਮਿਊਜ਼ਿਕ' ਹੇਠ ਰਿਲੀਜ਼ ਕਰਨਗੇ।ਪ੍ਰਭ ਗਿੱਲ ਇਸ ਤੋਂ ਪਹਿਲਾ 'ਤੇਰੇ ਬਿਨਾਂ', 'ਜ਼ਿੰਦਗੀ', 'ਬੱਚਾ', 'ਮੇਰੇ ਕੋਲ', 'ਸ਼ੁਕਰਾਨਾ', 'ਸ਼ੁਕਰ ਦਾਤਿਆ', 'ਪਹਿਲੀ ਵਾਰ' ਤੇ 'ਮੇਰੇ ਫਿਕਰ' ਵਰਗੇ ਹਿੱਟ ਗੀਤ ਸਰੋਤਿਆ ਦੀ ਝੋਲੀ 'ਚ ਪਾ ਚੁੱਕੇ ਹਨ। ਪ੍ਰਭ ਗਿੱਲ ਦੇ ਕਈ ਗੀਤ ਪੰਜਾਬੀ ਫਿਲਮਾਂ ਵਿਚ ਪਲੇਅਬੈਕ ਵੀ ਸ਼ਾਮਲ ਹੁੰਦੇ ਹਨ । 


Tags: Teri Marzi AaPrabh GillDaljit ChittiSilver CoinPrabh Gill MusicNew Punjabi SongPunjabi Singerਮਿਊਜ਼ਿਕ ਅਪਡੇਟਸ

Edited By

Lakhan

Lakhan is News Editor at Jagbani.