FacebookTwitterg+Mail

ਫੇਸਬੁੱਕ 'ਤੇ ਪ੍ਰਭ ਗਿੱਲ ਨੇ ਜ਼ਾਹਿਰ ਕੀਤਾ ਆਪਣਾ ਗਿਲਾ (ਵੀਡੀਓ)

07 January, 2017 04:18:24 PM
ਜਲੰਧਰ— ਪ੍ਰਭ ਗਿੱਲ ਦਾ ਨਵੇਂ ਸਾਲ ਮੌਕੇ ਧਾਰਮਿਕ ਗੀਤ 'ਸ਼ੁਕਰਾਨਾ' ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪ੍ਰਭ ਗਿੱਲ 'ਅਰਦਾਸ' ਤੇ 'ਸ਼ੁਕਰ ਦਾਤਿਆ' ਵਰਗੇ ਧਾਰਮਿਕ ਗੀਤ ਗਾ ਚੁਕੇ ਹਨ। ਹਾਲਾਂਕਿ 'ਸ਼ੁਕਰਾਨਾ' ਨੂੰ ਯੂਟਿਊਬ 'ਤੇ ਜ਼ਿਆਦਾ ਲੋਕਾਂ ਨੇ ਨਹੀਂ ਦੇਖਿਆ ਹੈ, ਜਿਸ ਦਾ ਪ੍ਰਭ ਗਿੱਲ ਦੇ ਦਿਲ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਅੱਜਕਲ ਯੂਟਿਊਬ 'ਤੇ ਗੀਤ ਦੇ ਵਿਊਜ਼ ਦੇਖ ਕੇ ਹੀ ਇਹ ਪਤਾ ਲੱਗਦਾ ਹੈ ਕਿ ਗੀਤ ਹਿੱਟ ਹੈ ਜਾਂ ਨਹੀਂ।
'ਸ਼ੁਕਰਾਨਾ' ਦੇ ਯੂਟਿਊਬ 'ਤੇ ਹੁਣ ਤਕ ਸਿਰਫ 2 ਲੱਖ 43 ਹਜ਼ਾਰ ਵਿਊਜ਼ ਹਨ। ਪ੍ਰਭ ਗਿੱਲ ਨੇ ਇਹ ਵੀ ਕਿਹਾ ਕਿ ਯੂਟਿਊਬ 'ਤੇ ਉਨ੍ਹਾਂ ਬਾਰੇ ਤੇ ਉਨ੍ਹਾਂ ਦੇ ਘਰਦਿਆਂ ਬਾਰੇ ਗਲਤ ਬੋਲਿਆਂ ਜਾਂਦਾ ਹੈ ਚੰਗੇ ਗੀਤਾਂ ਦੀ ਮੰਗ ਹੁੰਦੀ ਹੈ ਪਰ ਜਦੋਂ ਹੁਣ ਚੰਗਾ ਗੀਤ ਰਿਲੀਜ਼ ਹੋਇਆ ਹੈ ਤਾਂ ਇਸ ਨੂੰ ਦੇਖਣ ਵਾਲਿਆਂ ਦੀ ਘਿਣਤੀ ਘੱਟ ਜਾਂਦੀ ਹੈ।
ਇਹ ਸੀ ਪ੍ਰਭ ਗਿੱਲ ਦੀ ਫੇਸਬੁੱਕ 'ਤੇ ਪੂਰੀ ਪੋਸਟ—
'ਤੁਹਾਡੇ ਸਭ ਦੇ ਕਹਿਣ ਅਨੁਸਾਰ ਇਕ ਗਾਇਕ ਦੀ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਗੀਤ ਕਰਨਾ, ਤੁਹਾਡੀ ਇਸ ਸੋਚ 'ਤੇ ਚਲਦਿਆਂ ਜਨਵਰੀ 2012 'ਚ ਇਕ 'ਅਰਦਾਸ' ਜਨਵਰੀ 2014 'ਚ 'ਸ਼ੁਕਰ ਦਾਤਿਆ' ਤੇ ਹੁਣ ਜਨਵਰੀ 2017 'ਚ 'ਸ਼ੁਕਰਾਨਾ' ਵਰਗੇ ਧਾਰਮਿਕ ਗੀਤ ਕਰਨਾ ਮੈਂ ਆਪਣਾ ਫ਼ਰਜ਼ ਆਪਣੀ ਡਿਊਟੀ ਸਮਝਦਾ ਹਾਂ ਪਰ ਮੇਰਾ 2017 ਦੇ ਪਹਿਲੇ ਦਿਨ ਰਿਲੀਜ਼ ਹੋਇਆ ਗੀਤ 'ਸ਼ੁਕਰਾਨਾ' ਅਜੇ ਵੀ ਸ਼ਾਇਦ ਬਿਨਾਂ ਕੁਝ ਸੋਚੇ ਸਮਝੇ ਤੇ ਬਿਨਾਂ ਝਿਜਕੇ ਸਾਡੇ Facebook ਸਾਡੇ Youtube ਉਪਰ ਸਾਡੇ ਘਰਦਿਆਂ ਬਾਰੇ ਤੇ ਸਾਡੇ ਬਾਰੇ ਗਲਤ ਬੋਲਣ ਵਾਲੇ ਤੇ ਚੰਗੇ ਗੀਤਾਂ ਦੀ ਉਡੀਕ ਕਰ ਰਹੇ ਦੋਸਤਾਂ ਤੱਕ ਨਹੀਂ ਪਹੁੰਚ ਸਕਿਆ ਜਾਂ ਫੇਰ ਕਹਿ ਲਈਏ ਕਿ ਇਹ ਗੀਤ ਉਨ੍ਹਾਂ ਦੋਸਤਾਂ ਦੀ ਸੋਚ ਦੇ ਹਾਣ ਦਾ ਨਹੀਂ, ਅਫਸੋਸ ਦੀ ਗੱਲ ਇਹ ਹੈ ਕਿ ਚੰਗੇ ਗੀਤ ਅੱਜ ਵੀ ਆ ਰਹੇ ਹਨ ਪਰ ਉਨ੍ਹਾਂ ਗੀਤਾਂ ਨੂੰ ਉਨਾ ਹੁੰਗਾਰਾ ਨਹੀਂ ਮਿਲਦਾ, ਜਿੰਨੇ ਦੀ ਉਮੀਦ ਰੱਖ ਕੇ ਉਹ ਗੀਤ ਬਣਾਏ ਜਾਂਦੇ ਹਨ, ਅੱਜ ਵੀ ਬਹੁਤ ਸਾਰੇ ਚੰਗੇ ਗੀਤਾਂ ਦੇ views (ਕਿਉਂਕਿ ਅੱਜਕਲ ਇਹੀ ਗੀਤਾਂ ਦੇ ਹਿੱਟ ਫਲੋਪ ਪਤਾ ਕਰਨ ਦਾ ਮਾਧਿਅਮ ਰਹਿ ਗਿਆ ਹੈ) ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਕੁ ਪਸੰਦ ਕੀਤਾ ਜਾ ਰਿਹਾ ਹੈ, ਸੋ ਜਾਂ ਤਾਂ ਸਾਡੀ ਸੰਗੀਤ ਇੰਡਸਟਰੀ ਨੂੰ ਚੰਗੇ ਗੀਤਾਂ ਦੀ ਪਰਿਭਾਸ਼ਾ ਸਮਝਾਉਣ ਦੀ ਲੋੜ ਹੈ ਤੇ ਜਾਂ ਫਿਰ ਕੁਮੈਂਟ ਕਰਕੇ ਆਪਣੇ ਆਪ ਨੂੰ ਮਹਾਨ ਸਮਝਣ ਵਾਲਿਆਂ ਨੂੰ ਆਪਣੀ ਸੋਚ ਹੋਰ ਵੱਡੀ ਕਰਕੇ ਚੰਗੇ ਤੇ ਮਾੜੇ ਗੀਤਾਂ 'ਚ ਫਰਕ ਨੂੰ ਸਮਝਣ ਦੀ ਲੋੜ ਹੈ।
ਸੱਜਣੋਂ ਜੇ ਚੰਗੇ ਗੀਤ ਚੱਲਣਗੇ ਨਹੀਂ ਤਾਂ ਜਲਦ ਹੀ ਆਉਣੇ ਵੀ ਬੰਦ ਹੋ ਜਾਣਗੇ
ਉਮੀਦ ਕਰਦਾ ਹਾਂ ਕਿ ਮੇਰੇ ਇਸ ਵਿਚਾਰ ਨੂੰ ਗਲਤ ਨਾਂ ਲੈ ਕੇ ਸਹੀ ਤਰੀਕੇ ਨਾਲ ਵਿਚਾਰਿਆ ਜਾਵੇਗਾ!'

Tags: ਪ੍ਰਭ ਗਿੱਲ Prabh Gill ਸ਼ੁਕਰਾਨਾ Shukrana ਫੇਸਬੁੱਕ Facebook