FacebookTwitterg+Mail

ਬਾਲੀਵੁੱਡ-ਹਾਲੀਵੁੱਡ ਦਾ ਕੰਬੀਨੇਸ਼ਨ ਹੈ ‘ਸਾਹੋ’

prabhas
30 August, 2019 09:56:36 AM

ਮੁੰਬਈ(ਬਿਊਰੋ)- ਸੁਪਰਸਟਾਰ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਉਡੀਕੀ ਜਾ ਰਹੀ ਫਿਲਮ ‘ਸਾਹੋ’ ਦਾ ਇੰਤਜ਼ਾਰ ਖਤਮ ਹੋ ਗਿਆ। 300 ਤੋਂ 350 ਕਰੋੜ ਰੁਪਏ ਦੇ ਬਜਟ ’ਚ ਬਣੀ ਇਸ ਫਿਲਮ ਨੂੰ ਸਾਲ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਵੀ ਮੰਨਿਆ ਜਾ ਰਿਹਾ ਹੈ। ਇਹ ਫਿਲਮ ਵੱਡੇ ਐਕਸ਼ਨ ਤੇ ਰੋਮਾਂਸ ਨਾਲ ਭਰਪੂਰ ਹੈ। ਫਿਲਮ ’ਚ ਨੀਲ ਨਿਤਿਨ ਮੁਕੇਸ਼, ਅਰੁਣ ਵਿਜੇ, ਜੈਕੀ ਸ਼ਰਾਫ, ਮੰਦਿਰਾ ਬੇਦੀ, ਚੰਕੀ ਪਾਂਡੇ, ਮਹੇਸ਼ ਮਾਂਜਰੇਕਰ ਵਰਗੇ ਕਈ ਸਿਤਾਰੇ ਹਨ। ਇਸ ਨੂੰ ਡਾਇਰੈਕਟ ਕੀਤਾ ਹੈ ਸੁਜੀਤ ਨੇ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਪ੍ਰਭਾਸ ਤੇ ਸ਼ਰਧਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਪ੍ਰਮੁੱਖ ਅੰਸ਼...।

ਦਮਦਾਰ ਐਕਸ਼ਨ, ਥ੍ਰਿਲਰ ਤੇ ਰੋਮਾਂਸ : ਪ੍ਰਭਾਸ

ਇਸ ਫਿਲਮ ’ਚ ਆਡੀਐਂਸ ਨੂੰ ਦਮਦਾਰ ਐਕਸ਼ਨ ਦੇਖਣ ਨੂੰ ਮਿਲੇਗਾ। ਇਸ ਦੇ ਖਾਸ ਸੀਕਵੈਂਸ ਲਈ ਸਾਨੂੰ ਟ੍ਰੇਨਿੰਗ ਲੈਣੀ ਪਈ। ਕਲਾਕਾਰਾਂ ਤੋਂ ਵੱਧ ਤਕਨੀਕੀ ਸਟਾਫ ਨੂੰ ਟ੍ਰੇਨਿੰਗ ਲੈਣੀ ਪਈ। ਐਕਸ਼ਨ ਸੀਨਜ਼ ਲਈ ਹਾਲੀਵੁੱਡ ਤੋਂ ਮਾਹਿਰਾਂ ਦੀ ਮਦਦ ਲਈ ਗਈ। ਇਹ ਇਕ ਪੂਰਾ ਪ੍ਰੋਸੈੱਸ ਸੀ, ਜਿਸ ਨੂੰ ਬਾਲੀਵੁੱਡ ਤੇ ਹਾਲੀਵੁੱਡ ਦੇ ਲੋਕਾਂ ਨੇ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਇਕੱਠਿਆਂ ਮਿਲ ਕੇ ਕੀਤਾ।

ਵੱਡੇ ਬਜਟ ਦੀ ਫਿਲਮ ਦਾ ਹੁੰਦਾ ਹੈ ਜ਼ਿਆਦਾ ਪ੍ਰੈਸ਼ਰ

ਬਾਹੂਬਲੀ ਤੋਂ ਬਾਅਦ ਮੇਰੇ ਕਰੀਅਰ ਦੀ ਇਹ ਦੂਜੀ ਵੱਡੇ ਬਜਟ ਦੀ ਫਿਲਮ ਹੈ। ਵੱਡੇ ਬਜਟ ਦੀਆਂ ਫਿਲਮਾਂ ’ਚ ਕੰਮ ਕਰਨ ਨਾਲ ਪ੍ਰੈਸ਼ਰ ਬਹੁਤ ਰਹਿੰਦਾ ਹੈ। ਜਿੰਨਾ ਜ਼ਿਆਦਾ ਫਿਲਮ ਦਾ ਬਜਟ ਹੁੰਦਾ ਹੈ, ਉਨਾ ਹੀ ਜ਼ਿਆਦਾ ਸਾਡੀ ਜ਼ਿੰਮੇਵਾਰੀ ਵਧ ਜਾਂਦੀ ਹੈ। ਜ਼ਿੰਮੇਵਾਰੀ ਦੇ ਨਾਲ-ਨਾਲ ਵੱਡੇ ਬਜਟ ਦੀ ਫਿਲਮ ’ਚ ਕੰਮ ਕਰਨ ’ਚ ਰਿਸਕ ਵੀ ਵੱਧ ਹੁੰਦਾ ਹੈ।

ਚੈਲੇਂਜਿੰਗ ਰਿਹਾ ਸ਼ੂਟ

ਬਹੁਭਾਸ਼ੀ ਫਿਲਮ ਹੋਣ ਦੇ ਕਾਰਣ ਸਾਨੂੰ ਹੀ ਸੀਨ ਕਈ ਭਾਸ਼ਾ ’ਚ ਵਾਰ-ਵਾਰ ਕਰਨੇ ਪੈਂਦੇ ਸਨ, ਜੋ ਕਿ ਸਾਡੇ ਲਈ ਕਾਫੀ ਮੁਸ਼ਕਲ ਸੀ। ਮੈਂ ਜ਼ਿਆਦਾ ਟੇਕ ਲੈਣ ਵਾਲਾ ਐਕਟਰ ਨਹੀਂ ਹਾਂ। ਕਿਸੇ ਵੀ ਫਿਲਮ ਲਈ ਮੈਂ ਵੱਧ ਤੋਂ ਵੱਧ 2-3 ਟੇਕ ਲੈਂਦਾ ਹਾਂ ਪਰ ਵੱਖ-ਵੱਖ ਭਾਸ਼ਾਵਾਂ ’ਚ ਇਕ ਸੀਨ ਨੂੰ ਵਾਰ-ਵਾਰ ਸ਼ੂਟ ਕਰਨਾ ਥੋੜ੍ਹਾ ਚੈਲੇਂਜਿੰਗ ਰਿਹਾ।

ਕਰਨਾ ਚਾਹੁੰਦਾ ਹਾਂ ਐਕਸਪੈਰੀਮੈਂਟ

ਫਿਲਮਾਂ ’ਚ ਆਪਣੇ ਕਰੈਕਟਰਜ਼ ਦੇ ਨਾਲ ਮੈਂ ਐਕਸਪੈਰੀਮੈਂਟ ਜ਼ਰੂਰ ਕਰਨਾ ਚਾਹੁੰਦਾ ਹਾਂ ਪਰ ਉਹ ਸਿਰਫ ਫਿਲਮ ਦੀ ਸਕ੍ਰਿਪਟ ’ਤੇ ਨਿਰਭਰ ਕਰਦਾ ਹੈ। ਮੈਂ ਐਕਸਪੈਰੀਮੈਂਟ ਕਰਨਾ ਹੈ ਸਿਰਫ ਇਸ ਲਈ ਕਿ ਮੈਂ ਕਿਸੇ ਫਿਲਮ ਦਾ ਹਿੱਸਾ ਨਹੀਂ ਬਣਾਂਗਾ। ਮੇਰੇ ਉੱਪਰ ਬਹੁਤ ਜ਼ਿੰਮੇਵਾਰੀ ਹੁੰਦੀ ਹੈ, ਜੋ ਐਕਸਪੈਰੀਮੈਂਟ ਕਰਦੇ ਸਮੇਂ ਦਾਅ ’ਤੇ ਲੱਗ ਜਾਏਗੀ, ਇਸ ਲਈ ਇਹ ਫੈਸਲਾ ਮੈਨੂੰ ਬਹੁਤ ਹੀ ਸੋਚ-ਸਮਝ ਕੇ ਲੈਣਾ ਪਵੇਗਾ।

ਜ਼ਿੰਦਗੀ ’ਚ ਹਰ ਵਾਰ ਨਹੀਂ ਮਿਲਦੀ ‘ਬਾਹੂਬਲੀ’

‘ਬਾਹੂਬਲੀ’ ਤੇ ‘ਸਾਹੋ’ ’ਚ ਬਹੁਤ ਵੱਡਾ ਫਰਕ ਹੈ। ਇਹ ਸਾਬਤ ਹੋ ਚੁੱਕਾ ਹੈ ਕਿ ‘ਬਾਹੂਬਲੀ’ ਇਕ ਬਹੁਤ ਵੀ ਵੱਖਰੀ ਫਿਲਮ ਹੈ। ਤੁਹਾਨੂੰ ਜ਼ਿੰਦਗੀ ’ਚ ਵਾਰ-ਵਾਰ ‘ਬਾਹੂਬਲੀ’ ਵਰਗੀ ਫਿਲਮ ਨਹੀਂ ਮਿਲ ਸਕਦੀ। ‘ਸਾਹੋ’ ਦੀ ਗੱਲ ਕਰੀਏ ਤਾਂ ਇਹ ਫਿਲਮ ਕਾਫੀ ਐਂਟਰਟੇਨਿੰਗ ਹੈ ਪਰ ‘ਬਾਹੂਬਲੀ’ ਨਾਲ ਇਸ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ।

ਐਕਸ਼ਨ ਤੇ ਲਵ ਸਟੋਰੀ ਨਾਲ-ਨਾਲ : ਸ਼ਰਧਾ

ਇਹ ਫਿਲਮ ਸਿਰਫ ਇਕ ਐਕਸ਼ਨ ਥ੍ਰਿਲਰ ਨਹੀਂ ਹੈ। ਹਾਂ, ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਐਕਸ਼ਨ ਹੈ ਪਰ ਲਵ ਸਟੋਰੀ ਤੇ ਰੋਮਾਂਸ ਵੀ ਇਸ ਦਾ ਬਹੁਤ ਹੀ ਅਹਿਮ ਹਿੱਸਾ ਹੈ। ਇਸ ਫਿਲਮ ’ਚ ਦਰਸ਼ਕਾਂ ਨੂੰ ਐਂਟਰਟੇਨਮੈਂਟ ਦੇ ਸਾਰੇ ਐਲੀਮੈਂਟਸ ਦੇਖਣ ਨੂੰ ਮਿਲਣਗੇ।

ਪੈਨ ਇੰਡੀਆ ਫਿਲਮ ਦਾ ਹਿੱਸਾ ਬਣਨਾ ਇਕ ਖਾਸ ਅਨੁਭਵ

ਫਿਲਮ ’ਚ ਮੇਰਾ ਕਿਰਦਾਰ ਬਹੁਤ ਹੀ ਅਹਿਮ ਹੈ, ਜੋ ਇਸ ’ਚ ਇਕ ਟਰਨਿੰਗ ਪੁਆਇੰਟ ਦਾ ਕੰਮ ਕਰਦਾ ਹੈ। ਇਹ ਫਿਲਮ ਮੇਰੀ ਤੇਲਗੂ ਡੈਬਿਊ ਹੈ, ਜਿਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਤੇ ਖੁਸ਼ ਹਾਂ। ਇਹ ਬਹੁਤ ਹੀ ਵੱਖਰੀ ਤਰ੍ਹਾਂ ਦਾ ਐਕਸਪੀਰੀਐਂਸ ਰਿਹਾ ਹੈ ਮੇਰਾ। ਇਕ ਪੈਨ ਇੰਡੀਆ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਹੀ ਖਾਸ ਅਨੁਭਵ ਹੈ।

ਪ੍ਰਭਾਸ ’ਚ ਹੈ ਇਕ ਖਾਸ ਗੱਲ

ਪ੍ਰਭਾਸ ਬਹੁਤ ਹੀ ਮਜ਼ਾਕੀਆ ਹਨ ਤੇ ਉਨ੍ਹਾਂ ਦੇ ਚਿਹਰੇ ’ਤੇ ਹਮੇਸ਼ਾ ਇਕ ਮੁਸਕਾਨ ਰਹਿੰਦੀ ਹੈ। ਉਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਪ੍ਰੋਫੈਸ਼ਨਲੀ ਇੰਨੇ ਵੱਡੇ ਸਟਾਰ ਹੋਣ ਦੇ ਬਾਵਜੂਦ ਉਹ ਬਹੁਤ ਹੀ ਸਿੰਪਲ ਇਨਸਾਨ ਹਨ। ਉਨ੍ਹਾਂ ’ਚ ਇਕ ਹੋਰ ਖਾਸ ਗੱਲ ਹੈ ਕਿ ਸੈੱਟ ’ਤੇ ਉਹ ਜਿੰਨਾ ਜ਼ਿਆਦਾ ਮਸਤੀ ਕਰਦੇ ਹਨ, ਉਨੇ ਹੀ ਜ਼ਿਆਦਾ ਉਹ ਆਪਣੇ ਕੰਮ ਨੂੰ ਲੈ ਕੇ ਪੈਸ਼ਨੇਟ ਵੀ ਹੁੰਦੇ ਹਨ। ਉਨ੍ਹਾਂ ’ਚ ਇਹ ਦੋਵੇਂ ਹੀ ਕੰਬੀਨੇਸ਼ਨ ਬਹੁਤ ਹੀ ਕਮਾਲ ਦੇ ਹਨ।

ਫਿਲਮ ਦੀ ਰਿਲੀਜ਼ ਦੇ ਸਮੇਂ ਹੁੰਦੀ ਹਾਂ ਬਹੁਤ ਹੀ ਨਰਵਸ

ਆਪਣੀ ਕਿਸੇ ਵੀ ਫਿਲਮ ਦੀ ਰਿਲੀਜ਼ ਦੇ ਸਮੇਂ ਮੈਂ ਬਹੁਤ ਹੀ ਜ਼ਿਆਦਾ ਨਰਵਸ ਹੋ ਜਾਂਦੀ ਹਾਂ। ਮੈਂ ਇੰਨੀ ਜ਼ਿਆਦਾ ਨਰਵਸ ਹੋ ਜਾਂਦੀ ਹਾਂ ਕਿ ਖੁਦ ਨੂੰ ਸਮਝਾਉਣਾ ਸ਼ੁਰੂ ਕਰ ਦਿੰਦੀ ਹਾਂ। ਇਹ ਸ਼ਾਇਦ ਇਸ ਲਈ ਹੁੰਦਾ ਹੈ ਕਿਉਂਕਿ ਕਿਸੇ ਵੀ ਫਿਲਮ ਨੂੰ ਬਣਾਉਣ ’ਚ ਅਸੀਂ ਆਪਣਾ ਬਹੁਤ ਸਾਰਾ ਸਮਾਂ ਦਿੰਦੇ ਹਾਂ ਤੇ ਨਾਲ ਹੀ ਬਹੁਤ ਮਿਹਨਤ ਕਰਦੇ ਹਾਂ। ਇਹੀ ਕਾਰਣ ਹੈ ਕਿ ਜਦ ਫਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਤਾਂ ਲੱਗਦਾ ਹੈ ਕਿ ਐਗਜ਼ਾਮ ਦਾ ਨਤੀਜਾ ਆਉਣ ਵਾਲਾ ਹੈ।

ਐਕਟਰ ਬਣਨ ਦੀ ਚੁਕਾਉਣੀ ਪੈਂਦੀ ਹੈ ਕੀਮਤ

ਇਕ ਐਕਟਰ ਬਣਨ ਤੋਂ ਬਾਅਦ ਤੁਹਾਡੀ ਲਾਈਫ ਬਹੁਤ ਬਦਲ ਜਾਂਦੀ ਹੈ। ਸਾਨੂੰ ਬਹੁਤ ਕੁਝ ਛੱਡਣਾ ਪੈਂਦਾ ਹੈ। ਸਾਨੂੰ ਸਾਰੇ ਜਾਣਨ ਲੱਗ ਪੈਂਦੇ ਹਨ, ਜਿਸ ਕਾਰਣ ਬਾਹਰ ਘੁੰਮਣਾ-ਫਿਰਨਾ ਓਨਾ ਸੌਖਾ ਨਹੀਂ ਰਹਿੰਦਾ। ਕਦੇ-ਕਦੇ ਸਾਨੂੰ ਲੱਗਦਾ ਹੈ ਕਿ ਕਾਸ਼ ਅਸੀਂ ਫਿਰ ਤੋਂ ਪਹਿਲਾਂ ਵਾਂਗ ਹੀ ਨਾਰਮਲ ਲਾਈਫ ਜੀ ਸਕਦੇ। ਕਾਸ਼ ਅਸੀਂ ਨਾਰਮਲ ਢੰਗ ਨਾਲ ਸੜਕ ’ਤੇ ਜਾ ਕੇ ਸਟ੍ਰੀਟ ਫੂਡ ਖਾ ਸਕਦੇ ਤੇ ਘੁੰਮ ਸਕਦੇ। ਨਾਰਮਲ ਹੋਣਾ ਵੀ ਖੂਬਸੂਰਤ ਹੁੰਦਾ ਹੈ ਪਰ ਸ਼ਾਇਦ ਇਹ ਉਹ ਕੀਮਤ ਹੈ, ਜੋ ਸਾਨੂੰ ਐਕਟਰ ਬਣਨ ’ਤੇ ਚੁਕਾਉਣੀ ਪੈਂਦੀ ਹੈ।


Tags: PrabhasSaahoShraddha KapoorSujeethBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari