FacebookTwitterg+Mail

'ਬਾਹੂਬਲੀ' ਦਾ ਖੁੱਲਿਆ ਰਾਜ, ਇਸ ਨਵੇਂ ਕਿਰਦਾਰ ਦੀ ਹੋਈ ਐਂਟਰੀ

prabhas
10 April, 2017 10:25:21 AM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਪ੍ਰਭਾਸ ਸਟਾਰਰ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਮੇਗਾਬਜਟ ਫਿਲਮ 'ਬਾਹੂਬਲੀ 2' ਦੀ ਰਿਲੀਜ਼ਿੰਗ ਡੇਟ ਨੇੜੇ ਆ ਰਹੀ ਹੈ ਅਤੇ ਰਿਲੀਜ਼ ਤੋਂ ਪਹਿਲਾਂ ਇਹ ਫਿਲਮ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਇਸ ਫਿਲਮ ਨਾਲ ਜੁੜੀ ਹੁਣ ਤੱਕ ਦੀ ਤਾਜ਼ਾ ਖਬਰ ਇਹ ਹੈ ਕਿ ਇਸ ਫਿਲਮ 'ਚ ਪ੍ਰਭਾਸ ਇੱਕ ਦੋ ਨਹੀਂ ਸਗੋਂ ਟ੍ਰਿਪਲ ਕਿਰਦਾਰ 'ਚ ਨਜ਼ਰ ਆਵੇਗਾ। ਪ੍ਰਭਾਸ ਦੇ ਦੋ ਕਿਰਦਾਰਾਂ ਨੂੰ ਤਾਂ ਅਸੀਂ ਜਾਣਦੇ ਹਾਂ, ਜਿਸ 'ਚ ਉਹ ਆਪਣੇ ਪਿਤਾ ਦੇ ਕਿਰਦਾਰ ਅਰਥਾਤ ਅਮਕੇਂਦਰ ਬਾਹੂਬਲੀ ਅਤੇ ਦੂਜਾ ਉਸ ਦੇ ਬੇਟੇ ਦੇ ਰੂਪ 'ਚ ਮਹੇਂਦਰ ਬਾਹੂਬਲੀ ਦੀ ਭੂਮਕਾ 'ਚ। ਹੁਣ ਖਬਰ ਇਹ ਹੈ ਕਿ ਪ੍ਰਭਾਸ ਇੱਕ ਕਿਰਦਾਰ 'ਚ ਨਜ਼ਰ ਆਵੇਗਾ, ਜਿਸ 'ਚ ਉਹ ਮਹੇਂਦਰ ਬਾਹੂਬਲੀ ਦੇ ਦਾਦਾ ਜੀ ਦਾ ਕਿਰਦਾਰ ਨਿਭਾਵੇਗਾ, ਜਿਸ ਦਾ ਨਾਂ ਧਰਮਿੰਦਰ ਬਾਹੂਬਲੀ ਹੋਵੇਗਾ। ਪ੍ਰਭਾਸ ਦੇ ਟ੍ਰਿਪਲ ਕਿਰਦਾਰ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਇਸ ਗੱਲ 'ਚ ਕਿੰਨੀ ਸੱਚਾਈ ਹੈ।
ਜ਼ਿਕਰਯੋਗ ਹੈ ਕਿ 28 ਅਪ੍ਰੈਲ 2017 ਨੂੰ ਰਿਲੀਜ਼ ਹੋ ਰਹੀ ਇਸ ਫਿਲਮ 'ਚ ਪ੍ਰਭਾਸ ਤੋਂ ਇਲਾਵ ਮੁੱਖ ਭੂਮਿਕਾ 'ਚ ਰਾਣਾ ਦੱਗੁਬਾਤੀ, ਤਮੰਨਾ ਭਾਟੀਆ, ਅਨੁਸ਼ਕਾ ਸ਼ੈੱਟੀ, ਸਤਿਆਰਾਜ ਅਤੇ ਰਾਮਾਲ ਕ੍ਰਿਸ਼ਣਨ ਵਰਗੇ ਸਿਤਾਰੇ ਹਨ। ਇਸ ਫਿਲਮ ਦਾ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਕੀਤਾ ਹੈ। 'Baahubali 2: The Conclusion' ਦਾ ਟ੍ਰੇਲਰ ਚਾਰ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਦਾ ਟ੍ਰੇਲਰ ਕਾਫੀ ਸ਼ਾਨਦਾਰ ਹੈ ਪਰ ਟ੍ਰੇਲਰ ਨੂੰ ਦੇਖ ਕੇ ਦਰਸ਼ਕਾਂ ਨੂੰ ਇਸ ਦਾ ਸਵਾਲ ਨਹੀਂ ਮਿਲਿਆ ਕਿ 'ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ'। ਟ੍ਰੇਲਰ 'ਚ ਬੇਹਿਤਰੀਨ ਲੋਕੇਸ਼ਨ, ਯੁੱਧ ਸੀਨਸ ਕਾਫੀ ਸ਼ਾਨਦਾਰ ਤਰੀਕੇ ਨਾਲ ਦਿਖਾਏ ਗਏ ਹਨ।

Tags: PrabhasSS RajamouliBaahubali 2 The Conclusionਪ੍ਰਭਾਸਐੱਸ ਐੱਸ ਰਾਜਾਮੌਲੀ